View in English:
April 20, 2024 4:01 pm

ਜੇਹਾਦੀ ਬਾਗੀਆਂ ਨੇ ਬੱਸ ਨੂੰ ਬਣਾਇਆ ਨਿਸ਼ਾਨਾ, 11 ਦੀ ਮੌਤ ਅਤੇ ਕਈ ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਬਮਾਕੋ, ਅਕਤੂਬਰ 14

ਮਾਲੀ ਵਿੱਚ ਇੱਕ ਬੱਸ ਵਿੱਚ ਧਮਾਕਾ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 53 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੱਧ ਮਾਲੀ ‘ਚ ਇਕ ਬੱਸ ਦੇ ਇਕ ਵਿਸਫੋਟਕ ਯੰਤਰ ਨਾਲ ਟਕਰਾਉਣ ‘ਤੇ ਜ਼ੋਰਦਾਰ ਧਮਾਕਾ ਹੋਇਆ। ਇਹ ਘਟਨਾ ਜਹਾਦੀ ਹਿੰਸਾ ਦਾ ਅੱਡਾ ਮੰਨੇ ਜਾਣ ਵਾਲੇ ਇਲਾਕੇ ਵਿੱਚ ਵਾਪਰੀ। ਬੱਸ ‘ਚ ਧਮਾਕੇ ਦਾ ਸ਼ਿਕਾਰ ਹੋਏ ਸਾਰੇ ਲੋਕ ਆਮ ਨਾਗਰਿਕ ਹਨ।

ਦੱਸ ਦੇਈਏ ਕਿ ਮਾਲੀ ਵਿੱਚ ਜਿਹਾਦੀ ਬਾਗੀ ਹੁਣ ਤਕ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੇ ਹਨ। ਇਸ ਦੇ ਨਾਲ ਹੀ ਜੇਹਾਦੀ ਬਾਗੀਆਂ ਨੇ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਬੇਦਖਲ ਕਰ ਦਿੱਤਾ ਹੈ।

Leave a Reply

Your email address will not be published. Required fields are marked *

View in English