View in English:
April 20, 2024 11:09 am

ਜਲਦੀ ਹੀ ਇੱਕ-ਦੂਜੇ ਦੇ ਹੋਣਗੇ ਪ੍ਰਭਾਸ ਅਤੇ ਕ੍ਰਿਤੀ ? ਜਾਣੋ ਸੱਚ

ਫੈਕਟ ਸਮਾਚਾਰ ਸੇਵਾ

ਮੁੰਬਈ , ਨਵੰਬਰ 30

ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੇ ਆਪਣੇ ਸਹਿ-ਕਲਾਕਾਰ ਪ੍ਰਭਾਸ ਨਾਲ ਅਫੇਅਰ ਦੀਆਂ ਅਫਵਾਹਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਸੋਸ਼ਲ ਮੀਡੀਆ ‘ਤੇ ਕਾਫੀ ਸਮੇਂ ਤੋਂ ਉਸ ਦੇ ਇੰਟਰਵਿਊ ਸ਼ੇਅਰ ਕੀਤੇ ਜਾ ਰਹੇ ਸਨ, ਜਿਸ ‘ਚ ਉਹ ਪ੍ਰਭਾਸ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਸੀ। ਉਨ੍ਹਾਂ ਦੇ ਡੇਟਿੰਗ ਦੀ ਖਬਰ ਸੁਣ ਕੇ ਪ੍ਰਸ਼ੰਸਕ ਵੀ ਕਾਫੀ ਖੁਸ਼ ਸਨ। ਪਰ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ, ਕ੍ਰਿਤੀ ਨੇ ਕੁਝ ਅਜਿਹਾ ਲਿਖਿਆ ਜਿਸ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ।

ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰਦੇ ਹੋਏ ਕ੍ਰਿਤੀ ਸੈਨਨ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਅਭਿਨੇਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਸਹਿ-ਕਲਾਕਾਰ ਵਰੁਣ ਧਵਨ ਨੇ ਇਹ ਉਸ ਨੂੰ ਛੇੜਨ ਅਤੇ ਇੱਕ ਰਿਐਲਿਟੀ ਸ਼ੋਅ ‘ਚ ਉਸ ਨੂੰ ਮਜਾਕ ‘ਚ ਲਿਖਿਆ ਸੀ। ਕ੍ਰਿਤੀ ਨੇ ਲਿਖਿਆ, ‘ਇਹ ਨਾ ਤਾਂ ਪਿਆਰ ਹੈ, ਨਾ ਹੀ ਪੀ.ਆਰ। ਸਾਡਾ ਭੇੜਿਆ ਇੱਕ ਰਿਐਲਿਟੀ ਸ਼ੋਅ ਵਿੱਚ ਥੋੜਾ ਜਿਆਦਾ ਜੰਗਲੀ ਹੋ ਗਿਆ ਅਤੇ ਉਸ ਦੇ ਮਜ਼ਾਕ ਨੇ ਕੁਝ ਅਫਵਾਹਾਂ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਕਿ ਕੋਈ ਵੀ ਪੋਰਟਲ ਮੇਰੇ ਵਿਆਹ ਦੀ ਤਾਰੀਖ ਦਾ ਐਲਾਨ ਕਰੇ, ਮੈਨੂੰ ਅਫਵਾਹਾਂ ਦੇ ਇਸ ਬੁਲਬੁਲੇ ਨੂੰ ਤੋੜਨ ਦਿਓ। ਇਹ ਅਫਵਾਹਾਂ ਹਨ, ਇਹ ਖਬਰਾਂ ਬਿਲਕੁਲ ਬੇਬੁਨਿਆਦ ਹਨ।

Leave a Reply

Your email address will not be published. Required fields are marked *

View in English