View in English:
April 25, 2024 5:42 am

ਚੰਡੀਗੜ੍ਹ : ਸੈਕਟਰ-48 ਦੇ ਹਸਪਤਾਲ ‘ਚ 1 ਦਸੰਬਰ ਤੋਂ ਓ.ਪੀ.ਡੀ ਸੇਵਾ ਹੋਵੇਗੀ ਸ਼ੁਰੂ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਨਵੰਬਰ 26

ਚੰਡੀਗੜ੍ਹ ਦੇ ਸੈਕਟਰ-48 ਸਥਿਤ 100 ਬਿਸਤਰਿਆਂ ਵਾਲੇ ਹਸਪਤਾਲ ਵਿੱਚ 1 ਦਸੰਬਰ ਤੋਂ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਦੇ ਹੁਕਮ ਜੀਐਮਸੀਐਚ-32 ਦੇ ਡਾਇਰੈਕਟਰ ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਨੇ ਜਾਰੀ ਕੀਤੇ ਹਨ। ਇਸ ਤਹਿਤ ਵੱਖ-ਵੱਖ ਦਿਨਾਂ ‘ਚ ਮਰੀਜ਼ਾਂ ਨੂੰ ਵੱਖ-ਵੱਖ ਵਿਭਾਗਾਂ ਦੀ ਓ.ਪੀ.ਡੀ. ‘ਚ ਮਰੀਜ ਦੇਖੇ ਜਾਣਗੇ। ਇਸ ਸਹੂਲਤ ਨਾਲ ਸੈਕਟਰ-48 ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਇਸ ਹਸਪਤਾਲ ਦੀ ਉਸਾਰੀ ਕਰੋੜਾਂ ਰੁਪਏ ਖਰਚ ਕੇ ਸਿਰਫ ਉਸ ਇਲਾਕੇ ਦੀ ਆਬਾਦੀ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕੀਤੀ ਗਈ ਸੀ।

Leave a Reply

Your email address will not be published. Required fields are marked *

View in English