View in English:
April 20, 2024 8:06 am

ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਹਿੱਸਿਆਂ ‘ਚ ਲੱਗੇ ਭੂਚਾਲ ਦੇ ਝਟਕੇ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 12

ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦਾ ਕੇਂਦਰ ਉੱਤਰਾਖੰਡ ਦੇ ਜੋਸ਼ੀ ਮੱਠ ਤੋਂ 212 ਕਿਲੋਮੀਟਰ ਦੂਰ ਨੇਪਾਲ ’ਚ ਸੀ। ਅਧਿਕਾਰੀਆਂ ਨੇ ਕਿਹਾ ਕਿ ਬੀਤੀ ਰਾਤ ਕਰੀਬ 7.57 ਵਜੇ ਭੂਚਾਲ ਦੇ ਝਟਕੇ ਲੱਗੇ। ਤਿੰਨ ਦਿਨ ਪਹਿਲਾਂ ਹੀ ਨੇਪਾਲ ’ਚ ਭੂਚਾਲ ਆਇਆ ਸੀ ਜਿਹੜਾ ਰਿਕਟਰ ਸਕੇਲ ’ਤੇ 6.3 ਮਾਪਿਆ ਗਿਆ ਸੀ। ਇਸ ਭੂੁਚਾਲ ’ਚ ਨੇਪਾਲ ’ਚ 6 ਲੋਕਾਂ ਦੀ ਮੌਤ ਹੋ ਗਈ ਸੀ। ਨੇਪਾਲ ’ਚ ਇਕ ਹਫਤੇ ’ਚ ਆਇਆ ਇਹ ਤੀਜਾ ਭੂਚਾਲ ਹੈ। ਇਸ ਭੂਚਾਲ ਦਾ ਕੇਂਦਰ ਨੇਪਾਲ ’ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।

Leave a Reply

Your email address will not be published. Required fields are marked *

View in English