View in English:
April 19, 2024 12:49 pm

ਚੰਡੀਗੜ੍ਹ ‘ਚ ਮੈਟਰੋ ਚਲਾਉਣ ਦੀ ਸਿਫਾਰਿਸ਼, ਫੈਸਲਾ ਲੈਣ ਲਈ 16 ਨੂੰ ਬੁਲਾਈ ਮੀਟਿੰਗ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਨਵੰਬਰ 5

ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ (ਆਰਆਈਟੀਈਐਸ) ਨੇ ਮੋਬਿਲਟੀ ਯੋਜਨਾ ਦੇ ਸਬੰਧ ਵਿੱਚ ਕੀਤੇ ਜਾ ਰਹੇ ਸਰਵੇਖਣ ਦੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ। ਰਾਈਟਸ ਨੇ ਚੰਡੀਗੜ੍ਹ ਵਿੱਚ ਮੈਟਰੋ ਚਲਾਉਣ ਦਾ ਸੁਝਾਅ ਦਿੱਤਾ ਹੈ। ਕਈ ਹੋਰ ਵਿਕਲਪਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਨੇ 16 ਨਵੰਬਰ ਨੂੰ ਅਹਿਮ ਮੀਟਿੰਗ ਸੱਦ ਲਈ ਹੈ।

ਰਾਈਟਸ ਨੇ ਟ੍ਰਾਈਸਿਟੀ ਵਿੱਚ ਮੈਟਰੋ ਨੂੰ ਦੋ ਪੜਾਵਾਂ ਵਿੱਚ 64 ਕਿਲੋਮੀਟਰ ਦੇ ਨੈਟਵਰਕ ਵਿੱਚ ਚਲਾਉਣ ਦੀ ਗੱਲ ਕੀਤੀ ਹੈ। ਪਹਿਲੇ ਪੜਾਅ ‘ਚ ਸਿਰਫ ਚੰਡੀਗੜ੍ਹ ਅਤੇ ਦੂਜੇ ਪੜਾਅ ‘ਚ ਮੋਹਾਲੀ ਅਤੇ ਪੰਚਕੂਲਾ ਦੀ ਵੀ ਗੱਲ ਕੀਤੀ ਗਈ ਹੈ। ਪਹਿਲੇ ਪੜਾਅ ਤਹਿਤ ਚੰਡੀਗੜ੍ਹ ਨੂੰ ਤਿੰਨ ਕੋਰੀਡੋਰਾਂ ਨਾਲ 44.8 ਕਿਲੋਮੀਟਰ ਦੇ ਖੇਤਰ ਵਿੱਚ ਚਲਾਇਆ ਜਾਵੇਗਾ, ਜਿਸ ਵਿੱਚੋਂ 16 ਕਿਲੋਮੀਟਰ ਜ਼ਮੀਨਦੋਜ਼ ਅਤੇ 28.8 ਕਿਲੋਮੀਟਰ ਐਲੀਵੇਟਿਡ ਹੋਵੇਗਾ। ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਮੁਹਾਲੀ ਤੱਕ 13 ਕਿਲੋਮੀਟਰ ਦੇ ਖੇਤਰ ਵਿੱਚ ਮੈਟਰੋ ਲਾਈਨ ਵਿਸਤਾਰ ਕਰਨ ਦੀ ਗੱਲ ਹੋਈ ਹੈ, ਜਦੋਂ ਕਿ ਪੰਚਕੂਲਾ ਵਿੱਚ 6.5 ਕਿਲੋਮੀਟਰ ਦੇ ਖੇਤਰ ਵਿੱਚ ਮੈਟਰੋ ਚਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਮੈਟਰੋ ਦੇ ਚੱਲਣ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਘੱਟ ਹੋਵੇਗੀ।

Leave a Reply

Your email address will not be published. Required fields are marked *

View in English