View in English:
April 19, 2024 1:31 pm

ਚਰਨਜੀਤ ਸਿੰਘ ਚੰਨੀ 4 ਵਜੇ ਦੇਣਗੇ ਭਗਵੰਤ ਮਾਨ ਦੇ ਸਵਾਲਾਂ ਦੇ ਜਵਾਬ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਮਈ 31

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਲਟੀਮੇਟਮ ਖ਼ਤਮ ਹੁੰਦੇ ਹੀ ਖਿਡਾਰੀ ਨੂੰ ਪੇਸ਼ ਕਰ ਕੇ ਚੰਨੀ ਦੇ ਭਤੀਜੇ ਵੱਲੋਂ ਰਿਸ਼ਵਤ ਮੰਗਣ ਦਾ ਖੁਲਾਸਾ ਕਰਨ ਤੋਂ ਬਾਅਦ ਚੰਨੀ ਵੀ ਜਵਾਬ ਦੇਣਗੇ। ਚਾਰ ਵਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਵਾਲਾਂ ਦਾ ਜਵਾਬ ਦੇਣਗੇ।

ਵਾਅਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੁਪਹਿਰ 2 ਵਜੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਖਿਡਾਰੀ ਤੇ ਉਸ ਦੇ ਪਿਤਾ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਧਰਮਸ਼ਾਲਾ ‘ਚ ਆਈਪੀਐੱਲ ਦਾ ਮੈਚ ਸੀ। ਇਸ ਦੌਰਾਨ ਉਹ ਵੀ ਉੱਥੇ ਪਹੁੰਚੇ , ਜਿੱਥੇ ਉਨ੍ਹਾਂ ਨੂੰ ਪੰਜਾਬ ਕਿੰਗਜ਼ ਇਲੈਵਨ ਦਾ ਖਿਡਾਰੀ ਜੱਸਇੰਦਰ ਸਿੰਘ ਮਿਲਿਆ, ਹਾਲਾਂਕਿ ਇਹ ਖਿਡਾਰੀ ਪਲੇਇੰਗ ਇਲੈਵਨ ‘ਚ ਸ਼ਾਮਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜੱਸਇੰਦਰ ਖੇਡਾਂ ਵਿਚ ਬਹੁਤ ਵਾਰ ਪੰਜਾਬ ਦੀ ਨੁਮਾਇੰਦਗੀ ਕਰ ਚੁੱਕਿਆ ਹੈ ਪਰ ਸਰਕਾਰੀ ਨੌਕਰੀ ਲਈ ਦਿੱਤੇ ਟੈਸਟ ਤੋਂ ਬਾਅਦ ਆਏ ਰਿਜ਼ਲਟ ‘ਚ ਸਪੋਰਟਸ ਕੋਟੇ ਦੀ ਰਿਆਇਤ ਨਹੀਂ ਮਿਲੀ। ਰਿਆਇਤ ਲਈ ਤਤਕਾਲੀ ਸੀਐੱਮ ਚਰਨਜੀਤ ਸਿੰਘ ਚੰਨੀ ਨਾਲ ਵੀ ਮੁਲਾਕਾਤ ਕੀਤੀ ਤਾਂ ਉਨ੍ਹਾਂ ਜਸ਼ਨ ਵੱਲ ਇਸ਼ਾਰਾ ਕੀਤਾ। ਫਿਰ ਚੰਨੀ ਦੇ ਭਤੀਜੇ ਜਸ਼ਨ ਨੇ ਦਸਤਾਵੇਜ਼ ਦੇਖੇ ਤੇ ਕਿਹਾ ‘2 ਦਿਉ’ ਜਿਸ ਦਾ ਮਤਲਬ ਸੀ 2 ਕਰੋੜ ਰੁਪਏ ਦਿਉ। ਜੱਸਇੰਦਰ ਨੇ ਤਤਕਾਲੀ ਸੀਐੱਮ ‘ਤੇ ਬਦਸਲੂਕੀ ਕਰਨ ਦੇ ਵੀ ਦੋਸ਼ ਲਗਾਏ।

Leave a Reply

Your email address will not be published. Required fields are marked *

View in English