View in English:
March 29, 2024 2:38 am

ਗੂਗਲ ਆਪਣੇ 12000 ਕਰਮਚਾਰੀਆਂ ਦੀ ਕਰੇਗਾ ਛਾਂਟੀ, ਸੀਈਓ ਨੇ ਸਾਂਝੀ ਕੀਤੀ ਜਾਣਕਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜਨਵਰੀ 20

ਗੂਗਲ ਦੀ ਮੂਲ ਕੰਪਨੀ ਅਲਫਾਬੇਟ ਆਪਣੇ 12,000 ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦੇ ਸੀਈਓ ਸੁੰਦਰ ਪਿਚਾਈ ਨੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਇੱਕ ਮੀਮੋ ਵਿੱਚ ਇਹ ਜਾਣਕਾਰੀ ਦਿੱਤੀ ਹੈ। ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ‘ਚ ਛਾਂਟੀ ਦੀ ਇਸ ਖਬਰ ਨਾਲ ਬਾਜ਼ਾਰ ਹੈਰਾਨ ਹੈ। ਦੋ ਦਿਨ ਪਹਿਲਾਂ ਅਲਫਾਬੇਟ ਦੇ ਮੁਕਾਬਲੇਬਾਜ਼ ਮਾਈਕ੍ਰੋਸਾਫਟ ਨੇ 10,000 ਕਰਮਚਾਰੀਆਂ ਨੂੰ ਹਟਾਉਣ ਦੀ ਗੱਲ ਕੀਤੀ ਸੀ।

ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦਾ ਐਚਆਰ ਵਿਭਾਗ, ਕਾਰਪੋਰੇਟ ਮਾਮਲੇ, ਇੰਜਨੀਅਰਿੰਗ ਅਤੇ ਉਤਪਾਦ ਵਿਭਾਗ ਦੀਆਂ ਟੀਮਾਂ ਇਸ ਛਾਂਟੀ ਨਾਲ ਪ੍ਰਭਾਵਿਤ ਹੋਣਗੀਆਂ। ਗੂਗਲ ਨੇ ਕਿਹਾ ਹੈ ਕਿ ਛਾਂਟੀ ਵਿਸ਼ਵ ਪੱਧਰ ‘ਤੇ ਕੀਤੀ ਜਾ ਰਹੀ ਹੈ। ਇਸ ਫੈਸਲੇ ਦਾ ਤੁਰੰਤ ਅਮਰੀਕੀ ਕਾਮਿਆਂ ‘ਤੇ ਅਸਰ ਪਵੇਗਾ।

Leave a Reply

Your email address will not be published. Required fields are marked *

View in English