View in English:
April 19, 2024 11:43 pm

ਗੁਰਾਇਆ ਦੇ ਨਜ਼ਦੀਕ ਪਿੰਡ ਮਨਸੂਰਪੁਰ ਵਿਖੇ ਬੇਅਦਬੀ ਦੀ ਘਟਨਾ

ਫੈਕਟ ਸਮਾਚਾਰ ਸੇਵਾ

ਜਲੰਧਰ, ਦਸੰਬਰ 5

ਜ਼ਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ ਦੇ ਗ੍ਰੰਥੀ ਪਰਮਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਸਮੇਂ ਕਰੀਬ 5 ਵਜੇ ਦਰਬਾਰ ਸਾਹਿਬ ’ਚ ਦਾਖ਼ਲ ਹੋਏ ਤਾਂ ਦੇਖਿਆ ਕਿ ਦੋ ਦੋਸ਼ੀ ਅੰਦਰ ਸਨ।

ਉਨਾਂ ਵਲੋਂ ਹਿੰਮਤ ਕਰਕੇ ਇਕ ਦੋਸ਼ੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਇਸ ਖ਼ਬਰ ਨੂੰ ਸੁਣ ਕੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਗੁਰੂ ਘਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਕਾਬੂ ਕੀਤੇ ਦੋਸ਼ੀ ਨੂੰ ਪੁਲਿਸ ਹਵਾਲੇ ਕਰਨ ਤੋਂ ਮਨਾਂ ਕਰ ਰਹੀਆਂ ਸਨ।

ਇਸ ਮੌਕੇ ਸਾਬਕਾ ਐਸ.ਜੀ.ਪੀ.ਸੀ.ਮੈਂਬਰ ਹਰਜਿੰਦਰ ਸਿੰਘ ਲੱਲੀਆਂ, ਸਰਵਨ ਸਿੰਘ ਕੁਲਾਰ, ਗਿਆਨੀ ਜਤਿੰਦਰ ਸਿੰਘ ਨੂਰਪੁਰੀ ਅਤੇ ਹਾਜ਼ਰ ਸੰਗਤ ਨੇ ਕਿਹਾ ਕਿ ਜਦ ਤੱਕ ਇਸ ਬੇਅਦਬੀ ਕਰਨ ਪਿੱਛੇ ਲੱਗੀਆਂ ਤਾਕਤਾਂ ਦਾ ਪਤਾ ਨਹੀਂ ਲੱਗਦਾ, ਤਦ ਤੱਕ ਉਹ ਦੋਸ਼ੀ ਨੂੰ ਪੁਲਿਸ ਹਵਾਲੇ ਨਹੀਂ ਕਰਨਗੀਆਂ।

ਇਸ ਮੌਕੇ ਐਸ.ਐਸ.ਪੀ. ਜਲੰਧਰ ਦਿਹਾਤੀ ਸਵਪਨਦੀਪ ਸਿੰਘ ਭਾਰੀ ਪੁਲਿਸ ਸਮੇਤ ਗੁਰਦੁਆਰਾ ਸਾਹਿਬ ’ਚ ਪਹੁੰਚੇ। ਪੁਲਿਸ ਅਨੁਸਾਰ ਦੂਸਰੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਸੰਗਤ ਨੇ ਗੁਰੂ ਘਰ ਦੀ ਪਵਿੱਤਰਾ ਲਈ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *

View in English