View in English:
April 20, 2024 9:33 am

ਗਰਭ ਅਵਸਥਾ ਦੌਰਾਨ ਸੋਡਾ ਅਤੇ ਕੋਲਡ ਡਰਿੰਕਸ ਦਾ ਸੇਵਨ ਕਰਨ ਤੋਂ ਬਚੋ

ਜਸਵਿੰਦਰ ਕੌਰ

ਨਵੰਬਰ 1

ਗਰਭ ਅਵਸਥਾ ਇੱਕ ਅਜਿਹਾ ਪੜਾਅ ਹੈ ਜਦੋਂ ਇੱਕ ਔਰਤ ਨੂੰ ਲੋੜ ਤੋਂ ਵੱਧ ਖੁਦ ਦਾ ਧਿਆਨ ਰੱਖਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਗਰਭ ਅਵਸਥਾ ਦੌਰਾਨ ਔਰਤ ਨੂੰ ਦੋ ਲੋਕਾਂ ਲਈ ਖਾਣਾ ਚਾਹੀਦਾ ਹੈ। ਹਾਲਾਂਕਿ ਇਸ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਭੋਜਨ ਦੀ ਲਾਲਸਾ ਹੋਣਾ ਸੁਭਾਵਿਕ ਹੈ। ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਅਕਸਰ ਕਈ ਅਜੀਬ ਲਾਲਸਾ ਹੁੰਦੀ ਹੈ , ਕੁਝ ਔਰਤਾਂ ਗਰਭ ਅਵਸਥਾ ਦੌਰਾਨ ਸੋਡਾ ਅਤੇ ਕੋਲਡ ਡਰਿੰਕ ਦਾ ਸੇਵਨ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਭ ਅਵਸਥਾ ਦੌਰਾਨ ਸੋਡਾ ਅਤੇ ਕੋਲਡ ਡਰਿੰਕਸ ਦਾ ਸੇਵਨ ਕਈ ਤਰੀਕਿਆਂ ਨਾਲ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਕਿਉਂ ਨਹੀਂ ਕਰਨਾ ਚਾਹੀਦਾ ਇਨ੍ਹਾਂ ਦਾ ਸੇਵਨ :

ਦਿਮਾਗ ਦੇ ਵਿਕਾਸ ਲਈ ਨੁਕਸਾਨਦੇਹ

ਗਰਭ ਵਿੱਚ ਬੱਚੇ ਦਾ ਸਰੀਰਕ ਵਿਕਾਸ ਹੀ ਨਹੀਂ ਹੁੰਦਾ ਸਗੋਂ ਦਿਮਾਗ਼ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਅਧਿਐਨ ਤੋਂ ਪਤਾ ਲੱਗਿਆ ਹੈ ਕਿ ਗਰਭ ਅਵਸਥਾ ਦੌਰਾਨ ਸੋਡੇ ਦਾ ਸੇਵਨ ਬੱਚੇ ਦੇ ਮਾਨਸਿਕ ਵਿਕਾਸ ‘ਤੇ ਅਸਰ ਪਾ ਸਕਦਾ ਹੈ। ਅਜਿਹੇ ਬੱਚਿਆਂ ਦਾ ਮਾਨਸਿਕ ਵਿਕਾਸ ਸਹੀ ਢੰਗ ਨਾਲ ਨਹੀਂ ਹੁੰਦਾ।

ਹੁੰਦਾ ਹੈ ਵਾਧੂ ਕੈਫੀਨ

ਗਰਭ ਅਵਸਥਾ ਦੌਰਾਨ ਕੋਲਡ ਡਰਿੰਕਸ ਦਾ ਸੇਵਨ ਨੁਕਸਾਨਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕੈਫੀਨ ਦਾ ਜ਼ਿਆਦਾ ਸੇਵਨ ਕਈ ਤਰੀਕਿਆਂ ਨਾਲ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇੰਨਾ ਹੀ ਨਹੀਂ ਇਹ ਗਰਭ ਅਵਸਥਾ ਦੌਰਾਨ ਔਰਤਾਂ ਵਿੱਚ ਅਨਿੰਦਰਾ ਦਾ ਕਾਰਨ ਵੀ ਬਣ ਸਕਦਾ ਹੈ। ਇਹ ਸਰੀਰ ਵਿੱਚ ਪਾਣੀ ਦੀ ਕਮੀ ਦਾ ਕਾਰਨ ਵੀ ਬਣ ਸਕਦਾ ਹੈ।

ਵੱਧ ਜਾਂਦੀ ਹੈ ਸ਼ੂਗਰ

ਕੋਲਡ ਡਰਿੰਕਸ ‘ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਗਰਭ ਅਵਸਥਾ ਦੌਰਾਨ ਇਸ ਦਾ ਸੇਵਨ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਕੋਲਡ ਡਰਿੰਕਸ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਇੰਨਾ ਹੀ ਨਹੀਂ ਇਸ ਨਾਲ ਔਰਤ ਦਾ ਗਰਭਪਾਤ ਵੀ ਹੋ ਸਕਦਾ ਹੈ।

ਹੱਡੀਆਂ ਨੂੰ ਹੁੰਦਾ ਹੈ ਨੁਕਸਾਨ

ਗਰਭ ਅਵਸਥਾ ਦੌਰਾਨ ਕੋਲਡ ਡਰਿੰਕਸ ਦਾ ਸੇਵਨ ਵੀ ਹਾਨੀਕਾਰਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਔਰਤਾਂ ਦੀਆਂ ਹੱਡੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦਰਅਸਲ ਕੋਲਡ ਡਰਿੰਕਸ ਵਿੱਚ ਫਾਸਫੋਰਿਕ ਐਸਿਡ ਪਾਇਆ ਜਾਂਦਾ ਹੈ ਜੋ ਹੱਡੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਕਾਰਨ ਪੈਦਾ ਹੋਣ ਵਾਲੇ ਬੱਚੇ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਸਕਦੀਆਂ ਹਨ।

ਇਨ੍ਹਾਂ ‘ਚ ਨਹੀਂ ਹੁੰਦੇ ਪੌਸ਼ਟਿਕ ਤੱਤ

ਕੋਲਡ ਡਰਿੰਕ ‘ਚ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦੇ, ਇਸ ਲਈ ਗਰਭ ਅਵਸਥਾ ਦੌਰਾਨ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ। ਬਿਹਤਰ ਹੋਵੇਗਾ ਜੇਕਰ ਤੁਸੀਂ ਗਰਭ ਅਵਸਥਾ ਦੌਰਾਨ ਕੋਲਡ ਡਰਿੰਕਸ ਦੀ ਬਜਾਏ ਨਾਰੀਅਲ ਪਾਣੀ, ਫਲਾਂ ਦੇ ਜੂਸ ਅਤੇ ਨਿੰਬੂ ਪਾਣੀ ਆਦਿ ਦਾ ਸੇਵਨ ਕਰੋ।

Leave a Reply

Your email address will not be published. Required fields are marked *

View in English