View in English:
April 17, 2024 2:12 am

ਖੁਸ਼ਕ ਹੱਥਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ

ਜਸਵਿੰਦਰ ਕੌਰ

ਅਕਤੂਬਰ 9


ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਆਪਣੇ ਚਿਹਰੇ ‘ਤੇ ਧਿਆਨ ਤਾਂ ਦਿੰਦੇ ਹਨ ਪਰ ਹੱਥਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਅਸਲ ਵਿੱਚ ਸਾਬਣ ਤੋਂ ਲੈ ਕੇ ਗੰਦਗੀ ਤੱਕ ਕਈ ਤਰ੍ਹਾਂ ਦੀ ਮਾਰ ਨਾਲ ਨਜਿੱਠਣਾ ਪੈਂਦਾ ਹੈ। ਜਿਸ ਕਾਰਨ ਹੱਥਾਂ ‘ਚ ਰੁਖੇਪਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਹੱਥ ਬਹੁਤ ਖੁਰਦੁਰੇ ਹੁੰਦੇ ਹਨ ਅਤੇ ਇਸੇ ਕਰਕੇ ਲੋਕ ਉਨ੍ਹਾਂ ਨਾਲ ਜਲਦੀ ਹੱਥ ਮਿਲਾਉਣਾ ਪਸੰਦ ਨਹੀਂ ਕਰਦੇ। ਇਥੋਂ ਤੱਕ ਕਿ ਜਦੋਂ ਉਹ ਖੁਦ ਆਪਣੇ ਚਿਹਰੇ ਨੂੰ ਛੂਹਦੇ ਹਨ, ਤਾਂ ਉਨਾਂ ਦੇ ਹੱਥਾਂ ਦਾ ਖੁਰਦੁਰਾਪਣ ਉਨਾਂ ਨੂੰ ਪਰੇਸ਼ਾਨ ਕਰਦਾ ਹੈ। ਜੇਕਰ ਤੁਸੀਂ ਵੀ ਅਜਿਹੇ ਲੋਕਾਂ ‘ਚ ਗਿਣੇ ਜਾਂਦੇ ਹੋ, ਤਾਂ ਤੁਸੀਂ ਇਨ੍ਹਾਂ ਉਪਾਵਾਂ ਨੂੰ ਅਪਣਾ ਕੇ ਇਸ ਸਮੱਸਿਆ ਨੂੰ ਅਲਵਿਦਾ ਕਹਿ ਸਕਦੇ ਹੋ :

ਬਦਾਮ ਦੇ ਤੇਲ ਦੀ ਵਰਤੋਂ ਕਰੋ

ਹੱਥਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ, ਇਸ ਨੂੰ ਵਾਧੂ ਨਮੀ ਪ੍ਰਦਾਨ ਕਰਨਾ ਜ਼ਰੂਰੀ ਹੈ। ਬਦਾਮ ਦੇ ਤੇਲ ਵਿੱਚ ਮੌਜੂਦ ਫੈਟੀ ਐਸਿਡ ਤੁਹਾਡੇ ਹੱਥਾਂ ਨੂੰ ਨਰਮ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ। ਤੁਸੀ ਬਸ ਇਨ੍ਹਾਂ ਕਰਨਾ ਹੈ ਕਿ ਬਦਾਮ ਦੇ ਤੇਲ ਨੂੰ ਆਪਣੇ ਹੱਥਾਂ ‘ਤੇ ਰਗੜੋ ਅਤੇ ਜਦੋਂ ਤੱਕ ਸਕਿਨ ‘ਚ ਤੇਲ ਰੱਚ ਨਾ ਜਾਵੇ , ਇਸ ਤਰ੍ਹਾਂ ਛੱਡ ਦਿਓ। ਇਹ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਕੀਤਾ ਜਾਣਾ ਚਾਹੀਦਾ ਹੈ। ਤੁਸੀਂ ਇਸ ਨੂੰ ਰਾਤ ਭਰ ਵੀ ਛੱਡ ਸਕਦੇ ਹੋ।

ਐਲੋਵੇਰਾ ਕੰਮ ਕਰੇਗਾ

ਆਪਣੇ ਹੱਥਾਂ ਨੂੰ ਨਰਮ ਰੱਖਣ ਲਈ ਐਲੋਵੇਰਾ ਦੀ ਵਰਤੋਂ ਕਰਨਾ ਚੰਗਾ ਤਰੀਕਾ ਹੈ। ਇਸ ਵਿੱਚ ਪੋਲੀਸੈਕਰਾਈਡਸ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਡੀ ਸਕਿਨ ਨੂੰ ਸਿਹਤਮੰਦ ਤਰੀਕੇ ਨਾਲ ਨਮੀ ਰੱਖਦਾ ਹੈ। ਥੋੜਾ ਜਿਹਾ ਐਲੋਵੇਰਾ ਜੈੱਲ ਲਓ ਅਤੇ ਇਸ ਨੂੰ ਆਪਣੇ ਹੱਥਾਂ ‘ਤੇ ਚੰਗੀ ਤਰ੍ਹਾਂ ਰਗੜੋ, ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਦਿਨ ‘ਚ ਦੋ ਵਾਰ ਅਜਿਹਾ ਕਰਨ ਨਾਲ ਤੁਹਾਡੀਆਂ ਹਥੇਲੀਆਂ ਜਲਦੀ ਹੀ ਨਰਮ ਹੋ ਸਕਦੀਆਂ ਹਨ।

ਚੀਨੀ ਨਾਲ ਬਣਾਓ ਹੈਂਡ ਸਕ੍ਰਬ

ਜ਼ਿਆਦਾਤਰ ਮਾਮਲਿਆਂ ਵਿੱਚ ਹੱਥਾਂ ‘ਤੇ ਖੁਸ਼ਕ ਸਕਿਨ ਦੀ ਮੌਜੂਦਗੀ ਕਾਰਨ ਤੁਹਾਡੇ ਹੱਥਾਂ ਨੂੰ ਲੋੜੀਂਦੀ ਨਮੀ ਨਹੀਂ ਮਿਲਦੀ। ਅਜਿਹੀ ਸਥਿਤੀ ‘ਚ ਚੀਨੀ ਦੀ ਮਦਦ ਨਾਲ ਹੱਥਾਂ ਦਾ ਸਕਰੱਬ ਬਣਾਇਆ ਜਾ ਸਕਦਾ ਹੈ। ਨਾਰੀਅਲ ਦੇ ਤੇਲ ਅਤੇ ਚੀਨੀ ਦਾ ਇੱਕ ਛੋਟਾ ਜਿਹਾ ਮਿਸ਼ਰਣ ਤੁਹਾਡੇ ਹੱਥਾਂ ਨੂੰ ਐਕਸਫੋਲੀਏਟ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਪੈਟਰੋਲੀਅਮ ਜੈਲੀ ਨਾਲ ਮਾਇਸਚਰਾਇਜ ਕਰੋ

ਜਦੋਂ ਨਮੀ ਦੀ ਗੱਲ ਆਉਂਦੀ ਹੈ ਤਾਂ ਪੈਟਰੋਲੀਅਮ ਜੈਲੀ ਦੀ ਵਰਤੋਂ ਕਰਨਾ ਯਕੀਨੀ ਤੌਰ ‘ਤੇ ਇੱਕ ਚੰਗਾ ਵਿਚਾਰ ਹੈ। ਤੁਸੀ ਬਸ ਇਨ੍ਹਾਂ ਕਰਨਾ ਹੈ ਕਿ ਜੈਲੀ ਨੂੰ ਆਪਣੇ ਹੱਥਾਂ ‘ਤੇ ਲਗਾਓ ਅਤੇ ਰਾਤ ਭਰ ਛੱਡ ਦਿਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਡੇ ਹੱਥਾਂ ਨੂੰ ਦੁਬਾਰਾ ਨਰਮ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।

Leave a Reply

Your email address will not be published. Required fields are marked *

View in English