View in English:
March 29, 2024 11:05 am

ਕੁਝ ਕੁਦਰਤੀ ਨੁਸਖਿਆਂ ਨੂੰ ਅਪਣਾ ਕੇ ਆਪਣੇ ਨਹੁੰਆਂ ਨੂੰ ਰਖੋ ਸਿਹਤਮੰਦ

ਜਸਵਿੰਦਰ ਕੌਰ

ਨਵੰਬਰ 5

ਅੱਜ ਦੇ ਸਮੇਂ ਵਿੱਚ ਔਰਤਾਂ ਆਪਣੇ ਨਹੁੰਆਂ ਨੂੰ ਆਕਰਸ਼ਕ ਬਣਾਉਣ ਲਈ ਨੇਲ ਐਕਸਟੈਂਸ਼ਨ ਲਈ ਜੈੱਲ ਮੈਨੀਕਿਓਰ ਦਾ ਸਹਾਰਾ ਲੈਂਦੀਆਂ ਹਨ। ਇਸ ਕਾਰਨ ਕੁਝ ਸਮੇਂ ਲਈ ਨਹੁੰ ਸੁੰਦਰ ਲੱਗ ਸਕਦੇ ਹਨ ਪਰ ਇਸ ਕਾਰਨ ਤੁਹਾਡੇ ਨਹੁੰ ਕਮਜ਼ੋਰ ਹੋ ਜਾਂਦੇ ਹਨ। ਅਜਿਹੇ ‘ਚ ਜ਼ਰੂਰੀ ਹੈ ਕਿ ਤੁਸੀਂ ਆਪਣੇ ਨਹੁੰਆਂ ਦਾ ਜ਼ਿਆਦਾ ਧਿਆਨ ਰੱਖੋ। ਨਹੁੰਆਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਆਓ ਤੁਹਾਨੂੰ ਕੁਝ ਅਜਿਹੇ ਕੁਦਰਤੀ ਉਪਾਅ ਦੱਸਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਨਹੁੰਆਂ ਨੂੰ ਸਿਹਤਮੰਦ ਰੱਖ ਸਕਦੇ ਹੋ :

ਪਪੀਤਾ ਕਰਦਾ ਹੈ ਕਮਾਲ

ਪਪੀਤੇ ਵਿੱਚ ਐਨਜ਼ਾਈਮ ਹੁੰਦੇ ਹਨ, ਜੋ ਪ੍ਰੋਟੀਨ ਟਿਸ਼ੂ ਨੂੰ ਨਰਮ ਬਣਾਉਂਦੇ ਹਨ ਅਤੇ ਇਸ ਲਈ ਇਹ ਕਿਉਟਿਕਲਸ ਲਈ ਫਾਇਦੇਮੰਦ ਹੁੰਦਾ ਹੈ। ਸਕਿਨ ਦੀ ਦੇਖਭਾਲ ਕਰਨ ਵਾਲੇ ਮਾਹਰਾਂ ਦਾ ਸੁਝਾਅ ਹੈ ਕਿ ਤੁਸੀਂ ਪਪੀਤੇ ਨੂੰ ਸਿਰਫ਼ ਮੈਸ਼ ਕਰੋ ਅਤੇ ਇਸ ਵਿੱਚ ਨਿੰਬੂ ਦਾ ਰਸ ਅਤੇ ਸਿਰਕਾ ਮਿਲਾਓ। ਇਸ ਮਿਸ਼ਰਣ ਵਿਚ ਆਪਣੇ ਨਹੁੰਆਂ ਨੂੰ ਘੱਟੋ-ਘੱਟ 20 ਮਿੰਟਾਂ ਲਈ ਭਿਓ ਕੇ ਰੱਖੋ ਅਤੇ ਫਿਰ ਆਪਣੇ ਨਹੁੰਆਂ ਅਤੇ ਆਲੇ-ਦੁਆਲੇ ਦੀ ਸਕਿਨ ਦੀ ਮਾਲਿਸ਼ ਕਰੋ। ਹੋਰ ਪ੍ਰਭਾਵਸ਼ਾਲੀ ਨਤੀਜਿਆਂ ਲਈ ਘੱਟੋ-ਘੱਟ ਸੱਤ ਦਿਨਾਂ ਤੱਕ ਇਸ ਉਪਾਅ ਦਾ ਪਾਲਣ ਕਰੋ।

ਗੁਲਾਬ ਜਲ

ਨਹੁੰਆਂ ਦੀ ਦੇਖਭਾਲ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਗੁਲਾਬ ਜਲ ਵਿਚ ਐਂਟੀਸੈਪਟਿਕ, ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜਿਸ ਕਾਰਨ ਇਹ ਨਹੁੰਆਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਹ ਨਹੁੰਆਂ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਦਾ ਹੈ ਅਤੇ ਇਸਨੂੰ ਹਰ ਸਮੇਂ ਪੋਸ਼ਣ ਅਤੇ ਨਮੀ ਵਾਲਾ ਰੱਖਦਾ ਹੈ। ਤੁਹਾਨੂੰ ਸਿਰਫ਼ ਆਪਣੀਆਂ ਉਂਗਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਨਿਯਮਿਤ ਤੌਰ ‘ਤੇ ਵਰਤੋਂ ਕਰਨ ਦੀ ਲੋੜ ਹੈ। ਫਿਰ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਸਿਹਤਮੰਦ ਨਹੁੰ ਮਿਲ ਜਾਣਗੇ।

ਲਸਣ

ਲਸਣ ਤੁਹਾਡੇ ਕਮਜ਼ੋਰ ਨਹੁੰਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਸ ਘਰੇਲੂ ਉਪਾਅ ਨੂੰ ਅਪਣਾਉਣ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਤੁਸੀਂ ਲਸਣ ਦੀ ਵਰਤੋਂ ਆਪਣੇ ਨਹੁੰਆਂ ‘ਤੇ ਕਈ ਤਰ੍ਹਾਂ ਨਾਲ ਕਰ ਸਕਦੇ ਹੋ। ਉਦਾਹਰਨ ਲਈ ਤੁਸੀਂ ਲਸਣ ਨੂੰ ਦੋ ਹਿੱਸਿਆਂ ਵਿੱਚ ਕੱਟ ਸਕਦੇ ਹੋ ਅਤੇ ਇਸ ਨੂੰ ਨਹੁੰਆਂ ਦੇ ਅੰਦਰਲੇ ਹਿੱਸੇ ‘ਤੇ ਰਗੜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਲਸਣ ਦੀ ਕਲੀ ਨੂੰ ਕੱਟ ਕੇ ਉਸ ਦਾ ਰਸ ਕੱਢ ਕੇ ਲਗਾ ਸਕਦੇ ਹੋ , ਇਸ ਨਾਲ ਨਹੁੰਆਂ ਨੂੰ ਸਖ਼ਤ ਕਰਨ ‘ਚ ਮਦਦ ਮਿਲੇਗੀ।

ਸਿਰਕਾ ਆਵੇਗਾ ਕੰਮ

ਜੇਕਰ ਤੁਸੀਂ ਆਪਣੇ ਕਿਉਟਿਕਲਸ ਨੂੰ ਸਾਫ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਿਰਕੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਅਨਾਨਾਸ ਦਾ ਇੱਕ ਟੁਕੜਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਇਸ ਤੋਂ ਬਾਅਦ ਇਸ ‘ਚ ਸਿਰਕਾ ਮਿਲਾਓ। ਹੁਣ ਇਸ ਮਿਸ਼ਰਣ ਵਿੱਚ ਆਪਣੇ ਨਹੁੰਆਂ ਨੂੰ ਕਿਉਟਿਕਲਸ ਤੱਕ ਡੁਬੋਓ ਅਤੇ ਫਿਰ ਆਪਣੇ ਨਹੁੰਆਂ ਦੀ ਮਾਲਿਸ਼ ਕਰੋ।

Leave a Reply

Your email address will not be published. Required fields are marked *

View in English