View in English:
April 20, 2024 5:10 am

ਕਰਵਾ ਚੌਥ ਮੌਕੇ ਇਸ ਤਰਾਂ ਹੋਵੋ ਤਿਆਰ, ਸਭ ਦੀਆਂ ਨਜ਼ਰਾਂ ਹੋਣਗੀਆਂ ਤੁਹਾਡੇ ‘ਤੇ

ਜਸਵਿੰਦਰ ਕੌਰ

ਅਕਤੂਬਰ 12

ਕਰਵਾ ਚੌਥ ਦਾ ਤਿਉਹਾਰ ਹਰ ਸੁਹਾਗਣ ਔਰਤ ਲਈ ਬਹੁਤ ਖਾਸ ਹੁੰਦਾ ਹੈ। ਹਰ ਔਰਤ ਜੋ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੈ, ਉਹ ਇਸ ਦਿਨ ਸਭ ਤੋਂ ਖੂਬਸੂਰਤ ਅਤੇ ਵੱਖਰਾ ਦਿਖਣਾ ਚਾਹੁੰਦੀ ਹੈ। ਕਰਵਾ ਚੌਥ ਤੋਂ ਕੁਝ ਦਿਨ ਪਹਿਲਾਂ ਹੀ ਔਰਤਾਂ ਆਪਣੀ ਖਰੀਦਦਾਰੀ ਸ਼ੁਰੂ ਕਰ ਦਿੰਦੀਆਂ ਹਨ। ਕਿਸ ਪਹਿਰਾਵੇ ਦੇ ਨਾਲ, ਕਿਹੜਾ ਮੇਕਅੱਪ ਅਤੇ ਹੇਅਰ ਸਟਾਈਲ ਵਧੀਆ ਲੱਗੇਗਾ, ਇਹ ਸਵਾਲ ਹਰ ਔਰਤ ਦੇ ਮਨ ਵਿੱਚ ਘੁੰਮਦਾ ਰਹਿੰਦਾ ਹੈ। ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਕਰਵਾ ਚੌਥ ‘ਤੇ ਜਦੋਂ ਉਹ ਬਾਹਰ ਨਿਕਲੇ ਤਾਂ ਸਭ ਦੀਆਂ ਨਜ਼ਰਾਂ ਉਸ ‘ਤੇ ਟਿਕੀਆਂ ਹੋਣ। ਆਓ ਤੁਹਾਨੂੰ ਕਰਵਾ ਚੌਥ ਲਈ ਪਹਿਰਾਵੇ ਦੇ ਵੱਖ -ਵੱਖ ਤਰੀਕੇ ਦੱਸਦੇ ਹਾਂ। ਇਹ ਸਾਰੇ ਪਹਿਰਾਵੇ ਅੱਜ ਕੱਲ੍ਹ ਬਹੁਤ ਫੈਸ਼ਨ ਵਿੱਚ ਹਨ ਅਤੇ ਇਨ੍ਹਾਂ ਨੂੰ ਪਹਿਨ ਕੇ ਤੁਸੀਂ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਦਿਖਾਈ ਦਿਓਗੇ।

ਅਨਾਰਕਲੀ ਸੂਟ

ਅਨਾਰਕਲੀ ਸੂਟ ਦਾ ਫੈਸ਼ਨ ਸਦਾਬਹਾਰ ਹੈ। ਤੁਸੀਂ ਹਿਨਾ ਖਾਨ, ਸਾਰਾ ਅਲੀ ਖਾਨ ਅਤੇ ਸੋਨਮ ਕਪੂਰ ਸਮੇਤ ਸਾਰੀਆਂ ਅਭਿਨੇਤਰੀਆਂ ਨੂੰ ਅਨਾਰਕਲੀ ਸੂਟ ਪਹਿਨਦੇ ਦੇਖਿਆ ਹੋਵੇਗਾ। ਕਰਵਾ ਚੌਥ ‘ਤੇ ਤੁਸੀਂ ਫਲੋਰ ਲੈਂਥ ਅਨਾਰਕਲੀ ਸੂਟ ਪਹਿਨ ਸਕਦੇ ਹੋ। ਤੁਸੀਂ ਅਨਾਰਕਲੀ ਸੂਟ ਦੇ ਨਾਲ ਲੰਬੇ ਝੁਮਕਿਆਂ ਨੂੰ ਪਾ ਸਕਦੇ ਹੋ।

ਸ਼ਰਾਰਾ

ਚਾਹੇ ਵਿਆਹ ਦੀ ਪਾਰਟੀ ਹੋਵੇ ਜਾਂ ਕੋਈ ਤਿਉਹਾਰ, ਸ਼ਰਾਰਾ ਇਕ ਅਜਿਹਾ ਪਹਿਰਾਵਾ ਹੈ ਜਿਸ ਨੂੰ ਤੁਸੀਂ ਕਿਸੇ ਵੀ ਮੌਕੇ ‘ਤੇ ਪਹਿਨ ਸਕਦੇ ਹੋ। ਕਰਵਾ ਚੌਥ ‘ਤੇ ਤੁਸੀਂ ਲਾਲ ਰੰਗ ਦਾ ਸ਼ਰਾਰਾ ਪਹਿਨ ਸਕਦੇ ਹੋ। ਇਸ ਨਾਲ ਤੁਸੀਂ ਬਲੈਕ ਸਮੋਕੀ ਆਈ ਮੇਕਅੱਪ ਕਰੋ ਅਤੇ ਲਾਲ ਲਿਪਸਟਿਕ ਲਗਾਓ। ਝੁਮਕੇ ਜਾਂ ਵਾਲੀਆਂ ਪਾ ਕੇ ਆਪਣੀ ਲੁਕ ਨੂੰ ਪੂਰਾ ਕਰੋ।

ਸਿਲਕ ਸਾੜੀ

ਸਿਲਕ ਸਾੜ੍ਹੀ ਬਹੁਤ ਹੀ ਸ਼ਾਨਦਾਰ ਅਤੇ ਸ਼ਾਹੀ ਲੱਗਦੀ ਹੈ ਅਤੇ ਤੁਸੀਂ ਇਸਨੂੰ ਕਿਸੇ ਵੀ ਮੌਕੇ ‘ਤੇ ਆਸਾਨੀ ਨਾਲ ਪਹਿਨ ਸਕਦੇ ਹੋ। ਕਰਵਾ ਚੌਥ ਦੇ ਖਾਸ ਮੌਕੇ ‘ਤੇ ਤੁਸੀਂ ਸਿਲਕ ਦੀ ਸਾੜੀ ਪਹਿਨ ਸਕਦੇ ਹੋ। ਇਸ ਦੇ ਨਾਲ ਤੁਸੀਂ ਭਾਰੀ ਰਵਾਇਤੀ ਗਹਿਣੇ ਪਹਿਨ ਸਕਦੇ ਹੋ ਅਤੇ ਆਪਣੇ ਵਾਲਾਂ ਵਿੱਚ ਗਜਰਾ ਲਗਾ ਸਕਦੇ ਹੋ। ਇਸ ਲੁੱਕ ‘ਚ ਤੁਸੀਂ ਕਿਸੇ ਸੈਲੀਬ੍ਰਿਟੀ ਦੀ ਤਰ੍ਹਾਂ ਨਜ਼ਰ ਆਉਣਗੇ।

ਲਹਿੰਗਾ

ਜੇਕਰ ਤੁਸੀਂ ਨਵੇਂ ਵਿਆਹੇ ਹੋ, ਤਾਂ ਤੁਸੀਂ ਕਰਵਾ ਚੌਥ ‘ਤੇ ਆਪਣੇ ਵਿਆਹ ਦਾ ਲਹਿੰਗਾ ਪਹਿਨ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਲਹਿੰਗੇ ਨਾਲ ਮੈਚਿੰਗ ਨਵਾਂ ਬਲਾਊਜ਼ ਸਿਲਾਈ ਕਰਵਾ ਕੇ ਬਿਲਕੁਲ ਨਵੀਂ ਦਿੱਖ ਪ੍ਰਾਪਤ ਕਰ ਸਕਦੇ ਹੋ। ਆਪਣੇ ਵਿਆਹ ਦੇ ਗਹਿਣੇ ਅਤੇ ਚੂੜੀਆਂ ਲਹਿੰਗੇ ਦੇ ਨਾਲ ਪਹਿਨੋ ਅਤੇ ਗਜਰਾ-ਬਿੰਦੀ ਲਗਾਓ। ਨਵੀਂ ਦੁਲਹਨ ਦੀ ਤਰ੍ਹਾਂ 16 ਸ਼ਿੰਗਾਰ ਕਰ ਕੇ ਤੁਸੀਂ ਕਿਸੇ ਰਾਣੀ ਤੋਂ ਘੱਟ ਨਹੀਂ ਦਿਖੋਗੇ।

ਇੰਡੋ-ਵੈਸਟਰਨ

ਕਰਵਾ ਚੌਥ ‘ਤੇ ਤੁਸੀਂ ਰਵਾਇਤੀ ਦੀ ਬਜਾਏ ਇੰਡੋ-ਵੈਸਟਰਨ ਲੁੱਕ ਵੀ ਟ੍ਰਾਈ ਕਰ ਸਕਦੇ ਹੋ। ਇਸ ਖਾਸ ਮੌਕੇ ‘ਤੇ ਤੁਸੀਂ ਧੋਤੀ ਸਟਾਈਲ ਦੀ ਪੈਂਟ ਦੇ ਨਾਲ ਕੁਰਤੀ ਜਾਂ ਟਿਊਨਿਕ ਪਹਿਨ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਫਲੋਰ ਲੈਂਥ ਗਾਊਨ ਪਹਿਨ ਸਕਦੇ ਹੋ। ਇਸ ਦੇ ਨਾਲ ਤੁਸੀਂ ਸਮੋਕੀ ਆਈ ਮੇਕਅੱਪ ਕਰ ਸਕਦੇ ਹੋ ਅਤੇ ਆਪਣੇ ਗਲੇ ‘ਚ ਸੁੰਦਰ ਨੈਕਪੀਸ ਪਾ ਸਕਦੇ ਹੋ। ਇਸ ਤੋਂ ਇਲਾਵਾ ਅੱਜ ਕਲ ਕਮੀਜ਼ ਦੇ ਨਾਲ ਲੌਂਗ ਸਕਰਟ ਦਾ ਫੈਸ਼ਨ ਬਹੁਤ ਹੈ। ਤੁਸੀਂ ਕਰੀਮ ਰੰਗ ਦੀ ਕਮੀਜ਼ ਦੇ ਨਾਲ ਪੇਸਟਲ ਰੰਗ ਦੀ ਸਕਰਟ ਪਹਿਨ ਸਕਦੇ ਹੋ। ਇਸ ਲੁਕ ਦੇ ਨਾਲ ਨਿਊਡ ਜਾਂ ਹਲਕਾ ਮੇਕਅੱਪ ਕਰੋ ਅਤੇ ਚਮਕਦਾਰ ਲਾਲ ਰੰਗ ਦੀ ਲਿਪਸਟਿਕ ਲਗਾਓ।

Leave a Reply

Your email address will not be published. Required fields are marked *

View in English