View in English:
April 23, 2024 6:26 pm

ਅੱਤਵਾਦੀ ਹਰਵਿੰਦਰ ਰਿੰਦਾ ਦੀ ਹੋਈ ਮੌਤ ?


ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਵੀ ਸੀ ਸ਼ਾਮਲ
ਸੂਤਰਾਂ ਮੁਤਾਬਕ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ
ਬੰਬੀਹਾ ਗੈਂਗਸਟਰ ਗਰੁੱਪ ਦਾ ਦਾਅਵਾ : ਰਿੰਦਾ ਦਾ ਕਤਲ ਅਸੀਂ ਕੀਤਾ

ਪਾਕਿਸਤਾਨ ਦੇ ਲਾਹੌਰ ਵਿੱਚ ਰਹਿਣ ਵਾਲੇ ਖਤਰਨਾਕ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ (Harvinder Rinda) ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਮੋਸਟ ਵਾਂਟੇਡ ਅੱਤਵਾਦੀ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਇਸ ਕਾਰਨ ਉਨ੍ਹਾਂ ਨੂੰ ਲਾਹੌਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰਿੰਦਾ ਦੀ ਮੌਤ ਦੀ ਪੁਸ਼ਟੀ ਪੰਜਾਬ ਅਤੇ ਕੇਂਦਰੀ ਏਜੰਸੀਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕੀਤੀ ਹੈ। ਹਰਵਿੰਦਰ ਸਿੰਘ ਰਿੰਦਾ ਪੰਜਾਬ ਵਿੱਚ ਕਤਲੇਆਮ ਅਤੇ ਅੱਤਵਾਦ ਨੂੰ ਵਧਾਉਣ ਦੀ ਯੋਜਨਾ ਬਣਾਉਣ ਵਾਲਾ ਮੁੱਖ ਅੱਤਵਾਦੀ ਸੀ। ਗੈਂਗਸਟਰ ਤੋਂ ਅੱਤਵਾਦੀ ਬਣਿਆ ਰਿੰਦਾ ISI ਦਾ ਸਮਰਥਕ ਸੀ। ਆਈਐਸਆਈ (ISI) ਨੇ ਉਸ ਨੂੰ ਰਾਣਾ ਦੀ ਪਛਾਣ ਦੇ ਕੇ ਆਪਣੀ ਪ੍ਰੇਮਿਕਾ ਸਮੇਤ ਲਾਹੌਰ ਵਿੱਚ ਰੱਖਿਆ ਹੋਇਆ ਸੀ।

ਜਾਣੋ ਕੌਣ ਹੈ ਹਰਵਿੰਦਰ ਸਿੰਘ ਰਿੰਦਾ

ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸ਼ਿਫਟ ਹੋ ਗਿਆ ਸੀ। ਹਰਵਿੰਦਰ ਸਿੰਘ ਇਸ ਸਮੇਂ ਪਾਕਿਸਤਾਨ ਵਿੱਚ ਲੁਕਿਆ ਹੋਇਆ ਸੀ। ਹਰਵਿੰਦਰ ਸਿੰਘ ਰਿੰਦਾ ਦੀ ਜਾਂਚ ਵਿਚ ਪਤਾ ਲੱਗਾ ਕਿ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਰਾਹੀਂ ਪਾਕਿਸਤਾਨ ਪਹੁੰਚਿਆ ਸੀ। ਉਸ ਨੂੰ ਸਤੰਬਰ 2011 ਵਿੱਚ ਤਰਨਤਾਰਨ ਵਿੱਚ ਇੱਕ ਨੌਜਵਾਨ ਦੀ ਮੌਤ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ।

ਉਸ ‘ਤੇ 2014 ਵਿਚ ਪਟਿਆਲਾ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਸੀ। ਇਸ ਤੋਂ ਇਲਾਵਾ ਰਿੰਦਾ ਨੇ ਅਪ੍ਰੈਲ 2016 ‘ਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ‘ਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ ‘ਤੇ ਵੀ ਗੋਲੀਆਂ ਚਲਾਈਆਂ ਸਨ। ਇਸ ਦੇ ਨਾਲ ਹੀ ਪੁਲਿਸ ਨੇ ISIS ਦੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਤਿੰਨੋਂ ਅੱਤਵਾਦੀ ਜਿਨ੍ਹਾਂ ‘ਚੋਂ ਇਕ ਨਛੱਤਰ ਸਿੰਘ ਪਾਕਿਸਤਾਨ ‘ਚ ਰਹਿ ਰਹੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ ‘ਚ ਸੀ।

ਪੰਜਾਬ ਪੁਲਿਸ ਦੇ ਪੱਤਰ ਅਨੁਸਾਰ ਨਾ ਸਿਰਫ਼ ਡੇਰਾ ਪ੍ਰੇਮੀ, ਈਸਾਈ ਮਿਸ਼ਨਰੀਆਂ ਨਾਲ ਜੁੜੇ ਲੋਕ, ਆਰਐਸਐਸ ਮੈਂਬਰ, ਪੰਜਾਬੀ ਕਲਾਕਾਰ, ਗਾਇਕ ਬਲਕਿ ਐਂਟੀ ਗੈਂਗਸਟਰ ਟਾਸਕ ਫੋਰਸ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਹਾਈਬ੍ਰਿਡ ਗੈਂਗ ਦੇ ਨਿਸ਼ਾਨੇ ‘ਤੇ ਹੋ ਸਕਦੇ ਸਨ।
ਦਰਅਸਲ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਨੂੰ ਲੈਕੇ ਸਸਪੈਂਸ ਬਣਿਆ ਹੋਇਆ ਹੈ। ਜਿੱਥੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਸ਼ੇ ਦੀ ਓਵਰ ਡੋਜ਼ ਕਰਕੇ ਰਿੰਦਾ ਦੀ ਮੌਤ ਹੋ ਗਈ ਹੈ। ਉੱਥੇ ਹੀ ਹੁਣ ਬੰਬੀਹਾ ਗਰੁੱਪ ਨੇ ਰਿੰਦਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਰਿੰਦਾ ਨੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਨੂੰ ਹਥਿਆਰ ਮੁਹਈਆ ਕਰਵੇ ਸਨ ਤੇ ਉਹ ਉਨ੍ਹਾਂ ਨੂੰ ਧੋਖਾ ਦੇ ਰਿਹਾ ਸੀ ਜਿਸ ਕਰਕੇ ਉਨ੍ਹਾਂ ਉਸਦਾ ਕਤਲ ਕਰ ਦਿੱਤਾ ਹੈ।

ਫੇਸਬੁੱਕ ‘ਤੇ ਸਾਂਝੀ ਕੀਤੀ ਪੋਸਟ ਵਿੱਚ ਉਨ੍ਹਾਂ ਲਿਖਿਆ “ਉਮੀਦ ਕਰਦੇ ਆ ਸਾਡੇ ਸਾਰੇ ਵੀਰ ਠੀਕ ਹੋਣਗੇ, ਜੋ ਪਾਕਿਸਤਾਨ ਹਰਵਿੰਦਰ ਰਿੰਦਾ ਦਾ ਕਤਲ ਹੋਇਆ ਉਹ ਕੰਮ ਅਸੀ ਕਰਵਾਇਆ। ਰਿੰਦਾ ਨੂੰ ਸਾਡੇ ਵੀਰਾਂ ਨੇ ਹੀ ਪਾਕਿਸਤਾਨ ਵਿੱਚ ਸੈੱਟ ਕੀਤਾ ਸੀ ਫਿਰ ਇਹ ਸਾਡੇ ਵਿਰੋਧੀ ਗਰੁੱਪਾਂ ਨਾਲ ਰਲ ਚਿੱਟੇ ਦਾ ਕੰਮ ਕਰਨ ਲੱਗ ਪਿਆ ਅਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਾ ਰਿਹਾ ਸੀ। ਸਾਡੇ ਵੀਰ ਸਿੱਧੂ ਮੂਸੇ ਵਾਲੇ ਦੇ ਕਤਲ ਵਿੱਚ ਵੀ ਇਸ ਨੇ ਹੀ ਗੋਲਡੀ ਹੋਣਾ ਨੂੰ ਹਥਿਆਰ ਦਿੱਤੇ ਸੀ। ਇਸ ਦਾ ਖ਼ਮਿਆਜ਼ਾ ਇਸ ਨੂੰ ਭੁਗਤਨਾ ਪਿਆ, ਹੋਰ ਵੀ ਬਹੁਤ ਮਾੜੀਆਂ ਇਸ ਬੰਦੇ ਨੇ ਕੀਤੀਆਂ। ਬਾਕੀ ਹੋਰ ਜੋ ਕਤੀੜਾ ਨੇ ਜ਼ਿਆਦਾ ਸਮਾਂ ਨਹੀਂ ਲੱਗਦਾ ਕਿਸੇ ਵੀ ਦੇ ਵਿੱਚ ਲੁਕ ਲਵੋ। ਰੱਬ ਰਾਖਾ”

Leave a Reply

Your email address will not be published. Required fields are marked *

View in English