View in English:
April 23, 2024 3:37 pm

ਅੰਬਾਲਾ ‘ਚ ਸੜਕ ਹਾਦਸਾ : ਪ੍ਰਾਪਰਟੀ ਡੀਲਰ ਦੀ ਗਰਦਨ ਧੜ ਤੋਂ ਵੱਖ ਮਿਲੀ

ਫੈਕਟ ਸਮਾਚਾਰ ਸੇਵਾ

ਅੰਬਾਲਾ, ਮਈ 27

ਅੰਬਾਲਾ ਦੇ ਭਾਨੋਖੇੜੀ ਨੇੜੇ ਬੀਤੀ ਦੇਰ ਰਾਤ ਇੱਕ ਪ੍ਰਾਪਰਟੀ ਡੀਲਰ ਐਂਡੇਵਰ ਕਾਰ ਦੇ ਡਰਾਈਵਰ ਦੀ ਇੱਕ ਦਰੱਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਗੱਡੀ ਦਾ ਇੱਕ ਪਾਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਡਰਾਈਵਰ ਪ੍ਰਾਪਰਟੀ ਡੀਲਰ ਦਾ ਧੜ ਵੀ ਗਰਦਨ ਤੋਂ ਕੱਟ ਕੇ ਸੀਟ ‘ਤੇ ਡਿੱਗ ਗਿਆ। ਅਲਸੂਬਹ ਰੋਡ ਤੋਂ ਲੰਘ ਰਹੇ ਲੋਕਾਂ ਨੂੰ ਹਾਦਸੇ ਦਾ ਪਤਾ ਲੱਗਣ ’ਤੇ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਪਛਾਣ ਪਰਵਿੰਦਰ ਕੁਮਾਰ ਵਾਸੀ ਮੋਹੜੀ ਵਜੋਂ ਹੋਈ ਹੈ।

ਲਾਸ਼ ਨੂੰ ਅੰਬਾਲਾ ਸ਼ਹਿਰ ਦੀ ਮੋਰਚਰੀ ‘ਚ ਰੱਖਵਾ ਦਿੱਤਾ ਗਿਆ ਹੈ , ਜਿੱਥੇ ਫੋਰੈਂਸਿਕ ਮਾਹਿਰ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਇਲਾਕਾ ਪੁਲੀਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਹਿਲੀ ਨਜ਼ਰੇ ਇਹ ਹਾਦਸਾ ਜਾਪਦਾ ਹੈ ਪਰ ਵਾਹਨ ਦਾ ਕੰਡਕਟਰ ਸਾਈਡ ਹੀ ਨੁਕਸਾਨਿਆ ਗਿਆ ਅਤੇ ਕਾਰ ਚਾਲਕ ਦਾ ਸਿਰ ਵੱਢਿਆ ਜਾਣਾ ਭੇਤ ਬਣਿਆ ਹੋਇਆ ਹੈ।

Leave a Reply

Your email address will not be published. Required fields are marked *

View in English