View in English:
April 25, 2024 10:49 am

ਅਮਰੀਕਾ ‘ਚ ਹਵਾਈ ਸੈਨਾ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

ਫੈਕਟ ਸਮਾਚਾਰ ਸੇਵਾ

ਲਾਸ ਏਂਜਲਸ , ਅਕਤੂਬਰ 20

ਅਮਰੀਕਾ ਦੇ ਉਟਾਹ ਸੂਬੇ ਵਿਚ ਹਿੱਲ ਏਅਰ ਫੋਰਸ ਬੇਸ ਦੇ ਰਨਵੇਅ ਦੇ ਉੱਤਰੀ ਸਿਰੇ ‘ਤੇ ਇਕ ਐੱਫ-35 ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਪਾਇਲਟ ਨੂੰ ਜਹਾਜ਼ ਤੋਂ ਬਾਹਰ ਕੱਡਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ ਹੈ।

388ਵੇਂ ਫਾਈਟਰ ਵਿੰਗ ਨੇ ਕਿਹਾ ਕਿ ਹਾਦਸਾ ਉਦੋਂ ਵਾਪਰਿਆ, ਜਦੋਂ ਅਣਪਛਾਤਾ ਪਾਇਲਟ ਇੱਕ ਰੁਟੀਨ ਸਿਖਲਾਈ ਮਿਸ਼ਨ ‘ਤੇ ਸੀ। ਲੜਾਕੂ ਯੂਨਿਟ ਅਮਰੀਕੀ ਹਵਾਈ ਸੈਨਾ ਲਈ F-35 ਉਡਾਉਂਦੀ ਹੈ ਅਤੇ ਇਸ ਦਾ ਸੰਚਾਲਨ ਨੂੰ ਉਟਾਹ ਸੂਬੇ ਦੇ ਟੈਸਟ ਅਤੇ ਸਿਖਲਾਈ ਰੇਂਜ ਤੋਂ ਕਰਦੀ ਹੈ। ਟਵੀਟ ਮੁਤਾਬਕ ਸ਼ਾਮ ਲਗਭਗ 6:15 ਵਜੇ ਹਿੱਲ ਏਅਰ ਫੋਰਸ ਬੇਸ ਦੇ ਰਨਵੇਅ ਦੇ ਉੱਤਰੀ ਸਿਰੇ ‘ਤੇ F-35A ਲਾਈਟਨਿੰਗ-2 ਜਹਾਜ਼ ਕ੍ਰੈਸ਼ ਹੋ ਗਿਆ। ਏਅਰ ਫੋਰਸ ਬੇਸ ਦੇ ਐਮਰਜੈਂਸੀ ਦਲ ਤੁਰੰਤ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਪਾਇਲਟ ਨੂੰ ਬਾਹਰ ਕੱਢਿਆ ਅਤੇ ਜਾਂਚ ਲਈ ਸਥਾਨਕ ਮੈਡੀਕਲ ਸੈਂਟਰ ਭੇਜਿਆ।

Leave a Reply

Your email address will not be published. Required fields are marked *

View in English