ਜ਼ਿਲ੍ਹੇ ਦੇ ਨੌਜਵਾਨਾਂ ਨੂੰ ਜਲਦ ਸਮਰਪਿਤ ਹੋਵੇਗਾ ਅਤਿਆਧੁਨਿਕ ਮਲਟੀਪਰਪਜ਼ ਇਨਡੋਰ ਹਾਲ : ਸੁੰਦਰ ਸ਼ਾਮ ਅਰੋੜਾ

ਫ਼ੈਕ੍ਟ ਸਮਾਚਾਰ ਸੇਵਾ ਹੁਸ਼ਿਆਰਪੁਰ, ਜੂਨ 14

ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਲਗਭਗ ਮੁਕੰਮਲ ਹੋ ਚੁੱਕੇ ਲਾਜਵੰਤੀ ਸਪੋਰਟਸ ਕੰਪਲੈਕਸ ਵਿੱਚ ਬਣ ਰਹੇ ਮਲਟੀਪਰਪਜ਼ ਇਨਡੋਰ ਹਾਲ ਦਾ ਦੌਰਾ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਜਲਦ ਹੀ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਲਟੀਪਰਪਜ਼ ਹਾਲ ਦੇ ਨਿਰਮਾਣ ਨਾਲ ਸ਼ਹਿਰ ਦੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਇਕ ਨਵੀਂ ਦਿਸ਼ਾ ਮਿਲੇਗੀ ਜੋ ਕਿ ਉਨ੍ਹਾਂ ਦੀ ਖੇਡ ਨੂੰ ਹੋਰ ਨਿਖਾਰਨ ਵਿੱਚ ਸਹਾਇਤਾ ਕਰੇਗੀ।

ਕੈਬਨਿਟ ਮੰਤਰੀ ਨੇ ਇਸ ਮਲਟੀਪਰਪਜ਼ ਇਨਡੋਰ ਹਾਲ ਦੇ ਸਬੰਧ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਵਿਸ਼ੇਸ਼ ਕਰਕੇ ਖਿਡਾਰੀਆਂ ਦੀ ਸੁਵਿਧਾ ਦੇ ਲਈ 6.49 ਕਰੋੜ ਰੁਪਏ ਦੀ ਲਾਗਤ ਨਾਲ ਇਹ ਹਾਲ ਤਿਆਰ ਕਰਵਾਇਆ ਗਿਆ ਹੈ ਜੋ ਕਿ ਮੌਜੂਦਾ ਸਮੇਂ ਦੇ ਮੁਤਾਬਕ ਹਰ ਜ਼ਰੂਰੀ ਸੁਵਿਧਾਵਾਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਇਸ ਮਲਟੀਪਰਪਜ਼ ਹਾਲ ਵਿੱਚ ਬੈਡਮਿੰਟਨ ਅਤੇ ਸ਼ਾਰਟ ਟੈਨਿਸ ਦੇ 8 ਕੋਰਟਸ, ਬਾਸਕਟਬਾਲ ਦੇ 2, ਜਿਮਨਾਸਟਿਕ, ਫਾਈਵ ਏ ਸਾਈਡ ਫੁਟਬਾਲ, ਹੈਂਡ ਬਾਲ, ਨੈਟ ਬਾਲ ਦਾ ਇਕ ਇਕ , ਵਾਲੀਬਾਲ ਦੇ 3 ਅਤ ਜੂਡੋ ਦੇ 2 ਕੋਰਟਸ ਬਣਾਏ ਗਏ ਹਨ। ਇਸ ਤੋਂ ਇਲਾਵਾ ਸਕਵੈਸ਼ ਕੋਰਟ , ਚੇਂਜਿੰਗ ਰੂਪ, ਪਖਾਨੇ ਅਤੇ ਫਸਰਟ ਫਲੋਰ ’ਤੇ ਇਕ ਜਿੰਮ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਲ ਵਿੱਚ 150 ਲੋਕਾਂ ਦੀ ਬੈਠਣ ਦੀ ਵੀ ਵਿਵਸਥਾ ਹੈ।

ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਮਲਟੀਪਰਪਜ਼ ਇਨਡੋਰ ਹਾਲ ਦਾ ਦੌਰਾ ਕਰਦਿਆਂ

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਨੌਜਵਾਨਾਂ ਵਿਸ਼ੇਸ਼ ਕਰਕੇ ਖੇਡ ਨੂੰ ਉਤਸ਼ਾਹਤ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਣਾਏ ਜਾ ਰਹੇ ਇਸ ਤਰ੍ਹਾਂ ਦੇ ਪ੍ਰੋਜੈਕਟ ਬਿਨ੍ਹਾਂ ਸ਼ੱਕ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰੇਗੀ। ਇਸ ਮੌਕੇ ’ਤੇ ਕੌਂਸਲਰ ਬਲਵਿੰਦਰ ਕੁਮਾਰ ਬਿੰਦੀ, ਐਸ.ਡੀ.ਓ ਪੀ. ਡਬਲਯੂ.ਡੀ ਗੁਰਮੀਤ ਸਿੰਘ, ਮਨਮੋਹਨ ਸਿੰਘ ਕਪੂਰ, ਸ਼ਾਦੀ ਲਾਲ, ਗੁਲਸ਼ਨ ਰਾਏ, ਅਨਿਲ ਕੁਮਾਰ ਵੀ ਮੌਜੂਦ ਸਨ।

More from this section