ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ਸਮਝੀ ਸੁਣਨ ਅਤੇ ਬੋਲਣ ’ਚ ਅਸਮਰੱਥ ਭੈਣ -ਭਰਾ ਦੇ ਹੁਨਰ ਦੀ ਭਾਸ਼ਾ

ਫ਼ੈਕ੍ਟ ਸੇਵਾ ਸਰਵਿਸ
 ਹੁਸ਼ਿਆਰਪੁਰ, ਮਈ 23
ਸਰੀਰਕ ਰੂਪ ਤੋਂ ਅਸਮਰੱਥ ਹੋਣ ਦੇ ਕਾਰਨ ਰੋਜ਼ਗਾਰ ਪ੍ਰਦਾਤਾ ਤੋਂ ਅਕਸਰ ਨਾ ਸੁਣਨ  ਵਾਲੇ ਨੌਜਵਾਨਾਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹਮੇਸ਼ਾ ਇਨ੍ਹਾਂ ਸਾਰਿਆਂ ਦੀ ਤਰ੍ਹਾਂ ਬਰਾਬਰ ਦੇ ਮੌਕੇ ਉਪਲਬਧ ਕਰਵਾਉਣ ਦੇ ਲਈ ਵਚਨਬੱਧ ਰਿਹਾ ਹੈ। ਬਿਊਰੋ ਵਲੋਂ ਇਸੇ ਯਤਨ ਨੂੰ ਜਾਰੀ ਰੱਖਦੇ ਹੋਏ  ਹੁਸ਼ਿਆਰਪੁਰ ਦੇ ਪਿੰਡ ਧੂਤਾਂ ਦੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਸਕੇ ਭਰਾ-ਭੈਣ ਨੂੰ ਰੋਜ਼ਗਾਰ ਦੇਣ ਦੇ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦਿੱਤੀ ਹੈ। ਇਨ੍ਹਾਂ ਦੋਵਾਂ ਭਰਾ ਭੈਣ ਦੇ ਹੁਨਰ ਦੀ ਭਾਸ਼ਾ ਨੂੰ ਸਮਝਦੇ ਹੋਏ ਬਿਊਰੋ ਵਲੋਂ ਈ.ਸੀ.ਈ ਡਿਪਲੋਮਾਂ ਕਰਨ ਵਾਲੀ ਸਰਬਜੀਤ ਕੌਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡੇਂਗੂ ਪ੍ਰੋਜੈਕਟ ਵਿੱਚ ਆਫਿਸ ਕਲਰਕ ਦੇ ਰੂਪ ਵਿੱਚ ਰੱਖਿਆ ਗਿਆ ਹੈ ਜਦਕਿ ਉਸ ਦੇ ਭਰਾ ਭਾਰਤਕਰ ਸਿੰਘ ਸੁਮਨ ਜਿਸਨੇ ਕਿ ਇਲੈਕਟਰੀਕਲ ਵਿੱਚ ਆਈ.ਟੀ.ਆਈ ਕੀਤੀ ਹੈ ਨੂੰ ਪੀ.ਐਸ.ਪੀ.ਸੀ.ਐਲ ਵਿੱਚ ਮੀਟਰ ਰੀਡਰ ਦੇ ਤੌਰ ’ਤੇ ਰੋਜ਼ਗਾਰ ਦਿੱਤਾ ਹੈ। ਸਰਬਜੀਤ ਅਤੇ ਭਾਰਤਕਰ ਦੀ ਮਾਂ ਕੁਲਵਿੰਦਰ ਕੌਰ ਜੋ ਪਿੰਡ ਵਿੱਚ ਹੀ ਇਕ ਛੋਟਾ ਜਿਹਾ ਆਯੁਰਵੈਦਿਕ ਕਲੀਨਿਕ ਚਲਾਉਂਦੀ ਹੈ, ਆਪਣੇ ਬੱਚਿਆਂ ਦੀ ਇਸ ਪਲੇਸਮੈਂਟ ’ਤੇ ਖੁੁਸ਼ ਅਤੇ ਖੁੱਦ ਨੂੰ ਮਾਣ ਮਹਿਸੂਸ ਕਰ ਰਹੀ ਹੈ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਗੁਰਵਿੰਦਰ ਸਿੰਘ ਜੋ ਖੁੱਦ ਦਿਵਆਂਗ ਹਨ, ਉਸਦੇ ਕਲੀਨਿਕ ਵਿੱਚ ਉਸਦੀ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰੀਰਕ ਰੂਪ ਤੋਂ ਅਸਮਰੱਥ ਬੱਚਿਆਂ ਦਾ ਪਾਲਣ ਉਸ ਦੇ ਲਈ ਬਹੁਤ ਚੁਣੌਤੀਪੂਰਵਕ ਰਿਹਾ ਹੈ, ਇਸ ਦੇ ਬਾਵਜੂਦ ਉਹ ਨਾ ਤਾਂ ਖੁੱਦ ਨਿਰਾਸ਼ ਹੋਈ ਅਤੇ ਨਾ ਹੀ ਬੱਚਿਆਂ ਨੂੰ ਹੀ ਹੀਣ ਭਾਵਨਾ ਦਾ ਸ਼ਿਕਾਰ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੀ ਸਿੱਖਿਆ ਪੂਰੀ ਕਰਵਾਉਣ ਤੋਂ ਬਾਅਦ ਉਹ ਉਨ੍ਹਾਂ ਨੂੰ ਨੌਕਰੀ ਦਿਵਾਉਣ ਦੇ ਲਈ ਇਧਰ ਉਧਰ ਭਟਕਦੀ ਰਹੀ ਪਰ ਬੱਚਿਆਂ ਦੀ ਸਰੀਰਕ ਕਮਜ਼ੋਰੀ ਦੇ ਕਾਰਨ ਉਸਦੇ ਹੱਥ ਹਮੇਸ਼ਾ ਨਿਰਾਸ਼ਾ ਹੀ ਲੱਗੀ। ਫਿਰ ਉਸ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਦੇ ਬਾਰੇ ਵਿੱਚ ਪਤਾ ਲੱਗਿਆ ਅਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਦਫ਼ਤਰ ਹੁਸ਼ਿਆਰਪੁਰ ਵਲੋਂ ਆਯੋਜਿਤ ਇਕ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਪਹੁੰਚ   ਜਿਥੇ ਉਸ ਨੂੰ ਵਿਸ਼ਵਾਸ਼ ਦਿੱਤਾ ਗਿਆ ਕਿ ਉਸਦੇ ਬੱਚਿਆਂ ਨੂੰ ਜਲਦ ਹੀ ਉਨ੍ਹਾਂ ਦੀ ਫੀਲਡ ਨਾਲ ਜੁੜਿਆ ਰੋਜ਼ਗਾਰ ਦਿਵਾਇਆ ਜਾਵੇਗਾ ਅਤੇ ਅੱਜ ਉਨ੍ਹਾਂ ਦੇ ਬੱਚਿਆਂ ਨੂੰ ਵਧੀਆਂ ਰੋਜ਼ਗਾਰ ਮਿਲਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਦਿੱਤੀਆਂ ਜਾਣ ਵਾਲੀਆਂ ਰੋਜ਼ਗਾਰ ਸੁਵਿਧਾਵਾਂ ਨਾਲ ਬਹੁਤ ਪਰਿਵਾਰਾਂ ਅਤੇ ਜ਼ਰੂਰਤਮੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਨੌਜ਼ਵਾਨਾਂ  ਨੂੰ ਰੋਜ਼ਗਾਰ ਦਿਵਾਉਣਾ ਹਮੇਸ਼ਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਪਹਿਲ ਰਹੀ ਹੈ। ਉਨ੍ਹਾਂ ਕਿਹਾ ਕਿ  ਜਰੂਰਤਮੰਦ  ਨੂੰ ਰੋਜ਼ਗਾਰ ਦਿਵਾਉਣ ਵਿੱਚ ਬਿਊਰੋ ਦੇ ਪਲੇਸਮੈਂਟ ਅਧਿਕਾਰੀ ਮੰਗੇਸ਼ ਸੂਦ ਅਤੇ ਕੈਰੀਅਰ ਕਾਊਂਸਲਰ ਅਦਿੱਤਿਆ ਰਾਣਾ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਬਿਊਰੋ ਵਿੱਚ ਦਫ਼ਤਰ ਕਲਰਕ ਵਿਕਰਮਜੀਤ ਸਿੰਘ ਜੋ ਕਿ ਸਵੈ ਦਿਵਆਂਗ ਹਨ ਅਤੇ ਦਿਵਆਂਗਜਨਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਦੇ ਹਨ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।

More from this section