ਪੰਜਾਬ

ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆ ਸਦਕਾ ਦੋ ਮਹੀਨੇ ਤੋਂ ਲਾਪਤਾ ਮੀਨੂੰ ਨੂੰ ਮੁੜ ਮਿਲਿਆ ਪਰਿਵਾਰ

ਫ਼ੈਕ੍ਟ ਸਮਾਚਾਰ ਸੇਵਾ
ਸੰਗਰੂਰ, ਸਤੰਬਰ 28

ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਭਵਾਨੀਗੜ੍ਹ ਤੋਂ ਕਰੀਬ 2 ਮਹੀਨੇ ਤੋਂ ਲਾਪਤਾ 30 ਸਾਲਾਂ ਮੀਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸਾਂ ਸਦਕਾ ਆਪਣੇ ਪਰਿਵਾਰ ਨੂੰ ਮਿਲੀ। ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਦਿਮਾਗੀ ਪਰੇਸ਼ਾਨੀ ਕਾਰਣ ਮੀਨੂੰ ਗਰਭਵਤੀ ਹਾਲ ’ਚ ਗੁੰਮ ਹੋ ਗਈ ਸੀ ਜਿਸਦੀ ਪੱਛਮੀ ਬੰਗਾਲ ਦੇ ਡਾਇਮੰਡ ਹਾਰਬੜ ਸੁਪਰ ਸਪੈਸ਼ਲਿਟੀ ਹਸਪਤਾਲਂ ਵਿਖੇ ਪਛਾਣ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਵੈਸਟ ਬੰਗਾਲ ਰੇਡੀਓ ਕਲੱਬ ਵੱਲੋਂ ਇਸ ਲੜਕੀ ਦੇ ਪੱਛਮੀ ਬੰਗਾਲ ਵਿੱਚ ਹੋਣ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਮੀਨੂੰ ਦੇ ਭਰਾ ਦੀਪ ਸਿੰਘ ਪੁੱਤਰ ਭੋਲਾ ਸਿੰਘ ਨਾਲ ਰਾਬਤਾ ਕੀਤਾ ਗਿਆ। ਪਰਿਵਾਰ ਵੱਲੋਂ ਆਰਥਿਕ ਤੰਗੀ ਦੀ ਮਜ਼ਬੂਰ ਦੱਸਦਿਆਂ ਮੀਨੂੰ ਨੂੰ ਪੱਛਮੀ ਬੰਗਾਲ ਤੋਂ ਲਿਆਉਣ ਲਈ ਅਸਮਰੱਥਾ ਜਤਾਈ, ਪਰਿਵਾਰ ਦੀ ਮਜ਼ਬੂਰੀ ਨੂੰ ਸਮਝਦਿਆਂ ਤੁਰੰਤ ਲੜਕੀ ਦੇ ਭਰਾ ਨੂੰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿੱਚੋਂ 10 ਹਜ਼ਾਰ ਰੁਪਏ ਮੁਹੱਈਆ ਕਰਵਾਏ ਗਏ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਮੀਨੰੂ ਦੇ ਪਰਿਵਾਰਕ ਮੈਂਬਰ ਨਾਲ ਰਾਬਤਾ ਕਰਨ ਤੋਂ ਪਤਾ ਲੱਗਿਆ ਹੈ ਕਿ ਪਰਿਵਾਰ ਲੜਕੀ ਕੋਲ ਪਹੰਚ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਮੀਨੂੰ ਬਿਲਕੁੱਲ ਠੀਕ ਹੈ ਜਿਸਦੇ ਪਰਿਵਾਰ ਨੇ ਜਿੱਥੇ ਰਾਹਤ ਮਹਿਸੂਸ ਕੀਤੀ, ਉਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਹਿਯੋਗ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ।

More from this section