ਪੰਜਾਬ

ਜ਼ਿਲ੍ਹਾ ਦੇ ਅਰਬਨ ਏਰੀਆ ਵਿਚ ਮਲੇਰੀਆ/ਡੇਗੂ ਦੀ ਰੋਕਥਾਮ ਲਈ ਐਟੀਲਾਰਵਾ ਗਤੀਵਿਧੀਆਂ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ, ਮਈ 28
ਸਿਵਲ ਸਰਜਨ ਫਾਜਿਲਕਾ ਡਾ ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਮਹਾਮਾਰੀ ਅਫਸਰ ਡਾ ਅਮਿਤ ਗੁਗਲਾਨੀ ਦੀ ਅਗਵਾਈ ਹੇਠ ਜਿਲਾ ਫਾਜਿਲਕਾ ਦੇ ਅਰਬਨ ਏਰੀਆ ਵਿੱਚ ਮਲੇਰੀਆ/ਡੇਗੂ ਦੀ ਰੋਕਥਾਮ ਲਈ ਐਂਟੀਲਾਰਵਾ ਗਤੀਵਿਧੀਆਂ ਸ਼ੁਰੂ ਕਰਵਾਈਆਂ ਗਈਆਂ ਹਨ। ਸਿਵਲ ਹਸਪਤਾਲ ਫਾਜਿਲਕਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਸੁਧੀਰ ਪਾਠਕ ਵਲੋ ਮਲੇਰੀਆ / ਡੇਂਗੂ ਦੇ ਪੋਸਟਰ ਵੰਡ ਕੇ ਆਮ ਲੋਕਾਂ ਨੂੰ ਇਸ ਬਿਮਾਰੀ ਤੋ ਬਚਣ ਦੇ ਤਰੀਕਿਆ ਬਾਰੇ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੀਜਨਲ ਬਿਮਾਰੀਆਂ ਤੋਂ ਵੀ ਬਚਣ ਦੀ ਲੋੜ ਹੈ। ਇਸ ਦੌਰਾਨ ਫਾਜਿਲਕਾ ਦੇ ਜਿਲਾ ਹਸਪਤਾਲ, ਐੇਮਰਜੰਸੀ ਬਲਾਕ, ੳ.ਪੀ.ਡੀ.ਬਲਾਕ ਅਤੇ ਰਿਹਾਇਸੀ ਕੋਆਰਟਰ ਅਤੇ ਇਸ ਤੋ ਇਲਾਵਾ ਨਵੀਂ ਅਬਾਦੀ, ਕੂਪਾਂ ਵਾਲੀ ਗਲੀ ਵਿੱਚ ਐਟੀਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਲਾਰਵਾ ਮਿਲਣ `ਤੇ ਉਸ ਨੂੰ ਨਸ਼ਟ ਕਰਵਾਇਆ ਗਿਆ। ਇਸ ਮੋਕੇ  ਸੁਰਿੰਦਰ ਮੱਕੜ ਹੈਲਥ ਸੁਪਰਵਾਈਜਰ ਨੇ ਸ਼ਹਿਰ ਵਾਸੀਆ ਨੂੰ ਦੱਸਿਆ ਕਿ ਆਪਣੇ ਘਰਾਂ ਦੇ ਆਸ ਪਾਸ ਪਾਣੀ ਨਾ ਖੜਾ ਹੋਣ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦਾ ਸਲੋਗਨ ਵੀ ਇਹ ਹੈ “ ਜੀਰੋ ਮਲੇਰੀਆ ਦੇ ਟੀਚੇ ਵੱਲ ਵਧਦੇ ਕਦਮ “ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਬੁਖਾਰ ਹੋਵੇ ਤਾਂ ਉਸ ਦੀ ਜਾਂਚ ਜਲਦੀ ਤੋ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ, ਡਿਸਪੈਸਰੀ, ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਈ ਜਾਵੇ। ਇਸ ਮੌਕੇ ਸੁਖਜਿੰਦਰ ਸਿੰਘ ਸਿਹਤ ਕਰਮਚਾਰੀ ਅਤੇ ਬ੍ਰੀਡਿੰਗ ਚੈਕਰਾਂ ਦੀ ਟੀਮ ਹਾਜਰ ਸੀ।