ਪੰਜਾਬ

ਜ਼ਿਲਾ ਮੈਜਿਸਟਰੇਟ ਨੇ ਐਂਬੂਲੈਂਸ ਵੈਨਾਂ ਲਈ ਕੀਤੇ ਰੇਟ ਨਿਰਧਾਰਤ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ  ਮਈ 14
ਵਿਮਲ ਕੁਮਾਰ ਜ਼ਿਲਾ ਮੈਜਿਸਟਰੇਟ  ਫਰੀਦਕੋਟ  ਨੇ ਕਰੋਨਾ ਵਾਇਰਸ ਦੇ ਚੱਲਦਿਆਂ ਐਂਬੂਲੈਂਸ ਵੈਨਾ ਲਈ ਰੇਟ ਨਿਰਧਾਰਤ ਕੀਤੇ ਹਨ, ਜੇਕਰ ਇਹਨਾਂ ਰੇਟਾਂ ਤੋਂ ਵੱਧ  ਕੋਈ ਸੰਸਥਾ  ਜਾਂ ਹਸਪਤਾਲ ਦੀ ਐਂਬੂਲੈਂਸ ਵੈਨ ਜਾਂ ਉਸ ਵੈਨ ਦਾ  ਮਾਲਕ  ਲੋਕਾਂ ਤੋਂ ਨਜਾਇਜ ਰੇਟ ਲੈਂਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ
ਜਾਵੇਗੀ।
ਜ਼ਿਲਾ ਮੈਜਿਸਟਰੇਟ ਦੇ ਹੁਕਮਾ ਅਨੁਸਾਰ ਸਧਾਰਣ ਐਂਬੂਲੈਂਸ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਲਈ ਸ਼ਹਿਰਾਂ ਲਈ ਕਿਰਾਇਆ 300 ਰੁਪਏ ਪ੍ਰਤੀ ਗੇੜਾ ਲੋਕਲ, ਸਧਾਰਣ ਐਂਬੂਲੈਂਸ ਫਰੀਦਕੋਟ ਤੋਂ ਕੋਟਕਪੂਰਾ ਅਤੇ ਜੈਤੋ ਲਈ 300 ਰੁਪਏ ਪ੍ਰਤੀ ਗੇੜਾ ਸਮੇਤ 12 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਲੈ ਸਕਦੇ ਹਨ ।
ਐਂਬੂਲੈਸ ਵੈਨ ਦਾ 25 ਕਿਲੋਮੀਟਰ ਤੱਕ ਦਾ ਘੱਟੋ ਘੱਟ ਕਿਰਾਇਆ 2500 ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਲੈ ਸਕਦੇ ਹਨ ।
 ਇਸੇ ਤਰਾਂ ਵੈਟੀਲੈਟਰ ਐਂਬੂਲੈਂਸ 25 ਕਿਲੋਮੀਟਰ ਦਾ ਕਿਰਾਇਆ 5000 ਰੁਪਏ ਅਤੇ 25 ਕਿਲੋਮੀਟਰ ਤੋਂ ਉਪਰ ਜਾਣ ਦਾ 25 ਰੁਪਏ ਪ੍ਰਤੀ ਕਿੱਲੋਮੀਟਰ  ਤੋਂ ਵੱਧ ਨਾ ਲੈਣ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਐਬੂਲੈਂਸ ਦਾ ਡਰਾਇਵਰ ਜਾਂ ਸੰਸਥਾ ਇੰਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।