ਪੰਜਾਬ

ਹੈਲਥ ਵੈਲਨੈਸ ਸੈਂਟਰ ਰਾਮਸਰਾ ਵਿਖੇ ਡੇਂਗੂ ਅਤੇ ਕੋਵਿਡ-19 ਟੀਕਾ ਸਬੰਧੀ ਲਗਾਇਆ ਕੈਂਪ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ  ਮਈ 18
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਖਾਤਮੇ ਲਈ ਪੜਾਅ ਵਾਰ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਸਿਖਿਆ ਦਿੱਤੀ ਜਾ ਰਹੀ ਹੈ।ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ ਸੀ.ਐਚ.ਸੀ. ਡਬਵਾਲਾ ਕਲਾਂ ਦੀ ਅਗਵਾਈ ਹੇਠ ਹੈਲਥ ਵੈਲਨੈਸ ਸੈਂਟਰ ਰਾਮਪੁਰਾ ਵਿਖੇ ਡੇਂਗੁ ਅਤੇ ਕੋਵਿਡ-19 ਸਬੰਧੀ ਟੀਕਾਕਰਨ ਕੀਤਾ ਗਿਆ। ਇਸ ਦੌਰਾਨ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸ੍ਰੀ ਵਿਜੈ ਕੁਮਾਰ ਵੱਲੋਂ ਹਾਜ਼ਰੀਨ ਲੋਕਾਂ ਨੂੰ ਡੇਂਗੂ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਘਰਾਂ ਵਿਚ ਫਰਿਜ, ਕੂਲਰ ਅਤੇ ਪਾਣੀ ਵਾਲੇ ਸੋਮਿਆ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਚੰਗੀ ਤਰ੍ਹਾ ਸਾਫ ਕੀਤਾ ਜਾਵੇ ਤਾਂ ਜ਼ੋ ਬਿਮਾਰੀ ਨਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਘਰਾਂ ਵਿਚ ਬਾਲਟੀ ਅਤੇ ਪਾਣੀ ਦੇ ਸੋਮਿਆਂ ਨੂੰ ਢੱਕ ਕੇ ਰਖਿਆ ਜਾਵੇ। ਤੇ ਘਰਾਂ ਦੀਆਂ ਛੱਤਾਂ `ਤੇ ਵੀ ਪਾਣੀ ਇਕਠਾ ਹੋਣ ਵਾਲੇ ਸਮਾਨ ਨੂੰ ਖੁਲੇ ਵਿਚ ਨਾ ਰੱਖਿਆ ਜਾਵੇ,ਮੱਛਰ ਖੜੇ ਪਾਣੀ `ਤੇ ਬੈਠਦਾ ਹੈ ਅਤੇ ਉਥੇ ਹੀ ਆਪਣੇ ਆਂਡੇ ਦਿੰਦਾ ਹੈ ਜਿਸ ਨਾਲ ਡੇਂਗੂ, ਚਿਕਨਗੁਨੀਆਂ ਅਤੇ ਮਲੇਰੀਆਂ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਸੋ ਪੂਰੇ ਕਪੜੇ ਪਾ ਕੇ ਰੱਖੇ ਜਾਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਜ਼ੋਤੀ ਬਾਲਾ ਸੀ.ਐਚ.ਓ ਅਤੇ ਅਮਨਦੀਪ ਕੌਰ ਏ.ਐਨ.ਐਮ. ਮੌਜੂਦ ਸਨ।