ਪੰਜਾਬ

ਹਾਕਿਨਸ ਕੁਕਰਸ ਲਿਮਿਟਡ ਵਲੋਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ 2 ਲੱਖ 51 ਹਜ਼ਾਰ ਦੀ ਵਿੱਤੀ ਸਹਾਇਤਾ

ਫ਼ੈਕ੍ਟ ਸਮਾਚਾਰ ਸੇਵਾ
ਹੁਸ਼ਿਆਰਪੁਰ  ਮਈ 13
ਹਾਕਿਨਸ ਕੁਕਰਸ ਲਿਮਿਟਡ ਹੁਸ਼ਿਆਰਪੁਰ ਵਲੋਂ ਕੋਵਿਡ-19 ਦੇ ਇਸ ਮੁਸ਼ਕਿਲ ਦੌਰ ਵਿੱਚ ਆਪਣਾ ਯੋਗਦਾਨ ਦਿੰਦੇ ਹੋਏ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ 2 ਲੱਖ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਸਹਾਇਤਾ ਰਾਸ਼ੀ ਦਾ ਇਹ ਚੈਕ ਇੰਡਸਟਰੀ ਦੇ ਚੀਫ ਐਗਜੀਕਿਊਟਵ ਸੰਦੀਪ ਐਸ.ਤੂਰ ਨੇ ਡਿਪਟੀ ਕਮਿਸ਼ਨਰ-ਕਮ-ਚੇਅਰਪਸਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅਪਨੀਤ ਰਿਆਤ ਨੂੰ ਸੌਂਪਿਆ। ਇਸ ਦੌਰਾਨ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਾਨੀ ਸੱਜਣਾ ਵਲੋਂ ਦਿੱਤੇ ਜਾ ਰਹੇ ਸਹਿਯੋਗ ਨਾਲ ਰੈਡ ਕਰਾਸ ਸੋਸਾਇਟੀ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਦੌਰ ਵਿੱਚ ਸੋਸਾਇਟੀ ਵਲੋਂ ਕਾਫੀ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਈ ਗਈ ਹੈ। ਉਨ੍ਹਾਂ ਦਾਨੀ ਸੱਜਣਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ ਵੱਧ ਤੋਂ ਵੱਧ ਯੋਗਦਾਨ ਦੇਣ। ਸਕੱਤਰ ਜ਼ਿਲ੍ਹ੍ਹਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਜ਼ਿਲ੍ਹੇ ਦੇ ਸਮਾਜ ਸੇਵਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਨ ਸਬੰਧੀ ਸੋਸਾਇਟੀ ਦੇ ਐਚ.ਡੀ.ਐਫ.ਸੀ ਬੈਂਕ ਦੇ ਚਾਲੂ ਖਾਤਾ ਨੰਬਰ 50100309716962 (ਆਈ.ਐਫ.ਐਸ.ਸੀ ਕੋਡ- ਐਚ.ਡੀ.ਐਫ.ਸੀ 0000229) ਜਾਂ ਜ਼ਿਲ੍ਹਾ ਰੈਡ ਕਰਾਸ ਦਫ਼ਤਰ ਦੇ ਫੋਨ ਨੰਬਰ 01882-221071 ਜਾਂ ਡਿਸਟਰਿਕ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਦੇ ਫੇਸਬੁੱਕ ਪੇਜ ਰਾਹੀਂ ਸੰਪਰਕ ਕਰਕੇ ਆਪਣਾ ਯੋਗਦਾਨ ਦੇਣ ਤਾਂ ਜੋ ਇਸ ਮੁਸ਼ਕਿਲ ਦੌਰ ਵਿੱਚ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।