ਹਰਿਆਣਾ ‘ਚ ਬ੍ਲੈਕ ਫੰਗਸ ਦੇ 58 ਮਰੀਜ ਪੂਰੀ ਤਰ੍ਹਾਂ ਠੀਕ ਹੋਏ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਮਈ 31
ਹਰਿਆਣਾ ਵਿਚ  ਯੂਕੋਮਿਰਕੋਸਿਸ (ਬਲੈਗ ਫੰਗਸ) ਤੋਂ ਪੀੜਿਤ 58 ਮਰੀਜਾਂ ਦੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੀ ਸੂਚਨਾ ਹੈ। ਸੂਬੇ ਵਿਚ ਹੁਣ ਤਕ ਬਲੈਕ ਫੰਗਸ ਦੇ 756 ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ਵਿਚੋਂ 648 ਦਾ ਇਲਾਜ ਚਲ ਰਿਹਾ ਹੈ। ਇਸ ਤੋਂ ਇਲਾਵਾ, ਤਕਨੀਕੀ ਕਮੇਟੀ ਨੇ ਅੱਜ ਲਗਭਗ 515 ਮਰੀਜਾਂ ਲਈ ਏਮਫੋਟੋਰਿਸਿਨ ਬੀ ਦੇ 975 ਇੰਜਕਸ਼ਨਾਂ ਨੂੰ ਪ੍ਰਵਾਨਗੀ ਦਿੱਤੀ।
ਇਕ ਸਰਕਾਰੀ ਬੁਲਾਰੇ ਅਨੁਸਾਰ ,  ਜਿੰਨ੍ਹਾਂ 577 ਮਰੀਜਾਂ ਦੇ ਨੈਦਾਨਿਕ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਉਨ੍ਹਾਂ ਵਿਚੋਂ 422 ਮਰਦ  ਅਤੇ 135 ਮਹਿਲਾਵਾਂ ਹਨ ਅਤੇ ਇੰਨ੍ਹਾਂ ਵਿਚੋਂ ਲਗਭਗ 508 ਮਰੀਜ ਸ਼ੂਗਰ ਨਾਲ ਵੀ ਪੀੜਿਤ ਪਾਏ ਗਏ ਹਨ।
ਉਨ੍ਹਾਂ ਦਸਿਆ ਕਿ ਬਲੈਕ ਫੰਗਸ ਦੇ ਮਰੀਜਾਂ ਦਾ ਵਿਸ਼ਲੇਸ਼ਣ ਕਰਨ ‘ਤੇ ਇਹ ਪਾਇਆ ਗਿਆ ਕਿ ਇੰਨ੍ਹਾਂ ਵਿਚੋਂ ਲਗਭਗ 86 ਫੀਸਦੀ ਕਦੇ ਨਾਲ ਕਦੇ ਕੋਵਿਡ 19 ਵਾਇਰਸ ਤੋਂ ਪੀੜਿਤ ਰਹੇ ਹਨ। ਉਨ੍ਹਾਂ ਨੇ ਵਿਸਥਾਰ ਨਾਲ ਦਸਿਆ ਕਿ 498 ਮਰੀਜ ਕੋਵਿਡ ਪਾਜਿਟਿਵ ਪਾਏ ਗਏ, ਜਦੋਂ ਕਿ 79 ਮਰੀਜਾਂ ਵਿਚ ਕਦੇ ਵੀ ਕੋਵਿਡ ਤੋਂ ਪੀੜਿਤ ਹੋਣ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ, 462 ਮਰੀਜਾਂ ਨੂੰ ਸਟੇਰਾਯਡ ਥੈਰੇਪੀ ਤੇ 254 ਮਰੀਜਾਂ ਨੂੰ ਆਕਸੀਜਨ ਥੈਰੇਪੀ ਦਿੱਤੀ ਗਈ ਅਤੇ 61 ਮਰੀਜਾਂ ਨੂੰ ਹੋਰ ਬਿਮਾਰੀਆਂ ਸਨ।
ਬਲੈਕ ਫੰਗਸ ਦੇ ਸੱਭ ਤੋਂ ਵੱਧ ਮਾਮਲਿਆਂ ਵਾਲੇ ਜਿਲ੍ਹਿਆਂ ਦਾ ਵੇਰਵਾ ਸਾਂਝਾ ਕਰਦੇ ਹੋਏ ਬੁਲਾਰੇ ਨੇ ਦਸਿਆ ਕਿ ਗੁਰੂਗ੍ਰਾਮ ਵਿਚ ਹੁਣ ਤਕ 216 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਤੋਂ ਬਾਅਦ ਜਿਲਾ ਹਿਸਾਰ ਵਿਚ ਹੁਣ ਤਕ 179 ਮਾਮਲੇ ਅਤੇ ਰੋਹਤਕ ਵਿਚ 145 ਮਾਮਲੇ ਸਾਹਮਣੇ ਆਏ ਹਨ।

More from this section