ਦੇਸ਼-ਦੁਨੀਆ

ਸੰਸਦ ਦੇ ਮੌਨਸੂਨ ਸੈਸ਼ਨ ਵਿਰੋਧੀਆਂ ਦੇ ਭਾਰੀ ਹੰਗਾਮੇ ਦੌਰਾਨ ਸੋਮਵਾਰ ਤਕ ਲੋਕਸਭਾ ਦੀ ਕਾਰਵਾਈ ਮੁਲਤਵੀ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੁਲਾਈ 30
ਸੰਸਦ ਦੇ ਮੌਨਸੂਨ ਸੈਸ਼ਨ ਦਾ ਦੂਜਾ ਹਫ਼ਤਾ ਅੱਜ ਖ਼ਤਮ ਹੋ ਜਾਵੇਗਾ ਪਰ ਕੰਮ-ਕਾਜ ਠੀਕ ਢੰਗ ਨਾਲ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਸੰਸਦ ਦੇ ਦੋਵਾਂ ਸਦਨਾਂ ਨੂੰ ਮਿਲਾ ਕੇ ਪਿਛਲੇ ਅੱਠ ਦਿਨਾਂ ’ਚ ਸਿਰਫ਼ 9 ਘੰਟਿਆਂ ਦਾ ਕੰਮ-ਕਾਮ ਹੋਇਆ ਹੈ। ਸ਼ੁੱਕਰਵਾਰ ਨੂੰ ਵੀ ਵਿਰੋਧੀ ਆਗੂ ਪੈਗਾਸਸ, ਖੇਤੀ ਕਾਨੂੰਨਾਂ ਤੇ ਹੋਰ ਮੁੱਦਿਆਂ ’ਤੇ ਸੰਸਦ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧੀ ਆਗੂਆਂ ਨੇ ਪੈਗਾਸਸ, ਖੇਤੀ ਕਾਨੂੰਨਾਂ ਤੇ ਹੋਰ ਮੁੱਦਿਆਂ ’ਤੇ ਸੰਸਦ ’ਚ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧੀ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਸੋਮਵਾਰ ਭਾਵ 2 ਅਗਸਤ ਨੂੰ ਸਵੇਰੇ 11 ਵਜੇ ਤਕ ਲੋਕਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।

More from this section