ਪੰਜਾਬ

ਸੰਭਾਵੀ ਟੀਚੇ ਦਾ 92.27 ਫੀਸਦੀ ਕਣਕ ਮੰਡੀਆਂ ਵਿਚ ਪੁੱਜੀ

ਫ਼ੈਕ੍ਟ ਸਮਾਚਾਰ ਸੇਵਾ
ਕਪੂਰਥਲਾ,  ਅਪ੍ਰੈਲ 30

ਕਪੂਰਥਲਾ ਜਿਲ੍ਹੇ ਵਿਚ ਮੰਡੀਆਂ ਵਿਚ ਅੰਦਾਜਨ ਕਣਕ ਦੀ ਆਮਦ ਦਾ 92.27 ਫੀਸਦੀ ਕਣਕ ਮੰਡੀਆਂ ਵਿਚ ਆ ਚੁੱਕੀ ਹੈ। ਜਿਲ੍ਹੇ ਅੰਦਰ 3.59 ਲੱਖ ਮੀਟਰਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਸੀ, ਜਿਸ ਵਿਚੋਂ 332156 ਮੀਟਰਕ ਟਨ ਮੰਡੀਆਂ ਵਿਚ ਆ ਚੁੱਕੀ ਹੈ, ਜਿਸ ਵਿਚੋਂ ਹੁਣ ਤੱਕ 321566 ਮੀਟਰਕ

ਟਨ ਦੀ ਖਰੀਦ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ  ਕਣਕ ਦੇ ਸੀਜ਼ਨ ਦੌਰਾਨ 29 ਅਪ੍ਰੈਲ ਤੱਕ 193541 ਮੀਟਰਕ ਟਨ ਕਣਕ ਮੰਡੀਆਂ ਵਿਚ ਆਈ ਸੀ।

ਲਿਫਟਿੰਗ ਵਿਚ ਵੀ ਪਿਛਲੇ ਕੁਝ ਦਿਨਾਂ ਤੋਂ ਤੇਜੀ ਆਈ ਹੈ, ਜਿਸ ਤਹਿਤ ਹੁਣ ਤੱਕ 208609  ਮੀਟਰਕ ਟਨ ਕਣਕ ਦੀ ਚੁਕਾਈ ਹੋਈ ਹੈ। ਕਿਸਾਨਾਂ ਨੂੰ ਅਦਾਇਗੀ ਵਿਚ ਵੀ ਤੇਜੀ ਆਈ ਹੈ, ਜਿਸ ਤਹਿਤ ਹੁਣ ਤੱਕ 484.79 ਕਰੋੜ ਰੁਪੈ ਕਿਸਾਨਾਂ ਦੇ ਖਾਤਿਅਾਂ ਵਿਚ ਆ ਗਏ ਹਨ, ਜੋ ਕਿ ਖਰੀਦੀ ਗਈ ਕਣਕ

ਵਿਰੁੱਧ ਅਦਾਇਗੀ ਦਾ 83.18 ਫੀਸਦੀ ਹੈ।

ਕੈਪਸ਼ਨ-ਕਪੂਰਥਲਾ ਵਿਖੇ ਕਣਕ ਦੀ ਖਰੀਦ ਦੀ ਤਸਵੀਰ।