ਸ੍ਰੀ ਦਰਬਾਰ ਸਾਹਿਬ ਮੁਕਤਸਰ ਲਈ ਹੰਸਾਲੀ ਪ੍ਰੋਜੈਕਟ ਦਾ ਉਦਘਾਟਨ

ਫ਼ੈਕ੍ਟ ਸਮਾਚਾਰ ਸੇਵਾ ਸ੍ਰੀ ਮੁਕਤਸਰ ਸਾਹਿਬ, ਜੂਨ 24

ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਲਈ ਪਾਈ ਹੰਸਾਲੀ ਦਾ ਉਦਘਾਟਨ ਕੀਤਾ। ਇਹ ਹੰਸਾਲੀ ਕਾਫੀ ਪੁਰਾਣੀ ਹੋ ਚੁੱਕੀ ਸੀ ਅਤੇ ਇਸ ਨੂੰ ਨਵੀਂ ਬਣਾਉਣ ਦੀ ਸੰਗਤ ਦੀ ਲੰਮੇ ਸਮੇਂ ਤੋਂ ਮੰਗ ਸੀ। ਜਿਸਦੇ ਚਲਦਿਆ ਇਸ ਹੰਸਾਲੀ ਦੇ ਕੰਮ ਦੀ ਸ਼ੁਰੂਆਤ ਵੀ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ ਹੋਰਾਂ ਕਰਵਾਈ ਸੀ ਅਤੇ ਹੁਣ ਕੰਮ ਪੂਰਾ ਹੋਣ ਤੇ ਇਸ ਹੰਸਾਲੀ ਦਾ ਉਹਨਾਂ ਉਦਘਾਟਨ ਕੀਤਾ। ਕਰੀਬ 2700 ਮੀਟਰ ਲੰਬੀ ਇਸ ਹੰਸਲੀ ਨੂੰ ਬਣਾਉਣ ਵਿਚ ਚਾਰ ਮਹੀਨੇ ਲੱਗੇ ਅਤੇ ਇਸ ’ਤੇ 1 ਕਰੋੜ 60 ਲੱਖ ਰੁਪਏ ਖਰਚ ਆਇਆ। ਕਾਂਗਰਸ ਦੇ ਆਪਸੀ ਕਲੇਸ਼ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਕਾਂਗਰਸ ਚ ਕੋਈ ਕਲੇਸ਼ ਨਹੀਂ, ਨਵਜੋਤ ਸਿੱਧੂ ਸਬੰਧੀ ਅਤੇ ਹੋਰ ਮਸਲੇ ਜਲਦ ਕਾਂਗਰਸ ਹਾਈਕਮਾਨ ਹਲ ਕਰ ਲਵੇਗੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਐਮ.ਐਲ.ਏ.,ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਨਰਿੰਦਰ ਕਾਉਣੀ ਚੇਅਰਮੈਨ ਜ਼ਿਲਾ ਪ੍ਰਸ਼ੀਦ, ਗੁਰਬਿੰਦਰ ਸਿੰਘ ਸਰਾਓ ਏਡੀਸੀ ਵਿਕਾਸ, ਹਰਿੰਦਰ ਸਿੰਘ ਸਰਾਂ ਰਿਟਾ: ਏਡਸੀ ਵਿਕਾਸ, ਸਵਰਨਜੀਤ ਕੌਰ ਉਪ ਮੰਡਲ ਮੈਜਿਸਟਰੇਟ ਮੁਕਤਸਰ ਸਾਹਿਬ, ਕਿਸ਼ਨ ਲਾਲ ਸ਼ਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਮੈਨੇਜਰ ਦਰਬਾਰ ਸਾਹਿਬ ਮਨਿੰਦਰ ਸਿੰਘ, ਜਗਜੀਤ ਸਿੰਘ ਹਨੀ ਫੱਤਣਵਾਲਾ, ਭੀਨਾ ਬਰਾੜ, ਭਿੰਦਰ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

More from this section