ਸੌਰਵ ਗਾਂਗੁਲੀ ਦੇ ਜਨਮ ਦਿਨ ਮੌਕੇ ਜਾਣੋ ਉਨ੍ਹਾਂ ਦੇ ਯਾਦਗਾਰ ਰਿਕਾਰਡਸ ਬਾਰੇ

ਫ਼ੈਕ੍ਟ ਸਮਾਚਾਰ ਸੇਵਾ ਸਪੋਰਟਸ ਡੈਸਕ, ਜੁਲਾਈ 8

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਅੱਜ ਆਪਣਾ 49ਵਾਂ ਜਨਮ ਦਿਨ ਮਨਾ ਰਹੇ ਹਨ। ਕੋਲਕਾਤਾ ਦੇ ਬੇਹਾਲਾ ’ਚ 8 ਜੁਲਾਈ 1972 ਨੂੰ ਜੰਮੇ ਗਗੁਲੀ ਬਹੁਤ ਸਾਰੇ ਰਿਕਾਰਡ ਆਪਣੇ ਨਾਂ ਕੀਤੇ ਹਨ।

ਸੌਰਵ ਗਾਂਗੁਲੀ ਇਕਲੌਤੇ ਖਿਡਾਰੀ ਹਨ ਜਿਨ੍ਹ੍ਹਾਂ ਨੇ ਦੋ-ਪੱਖੀ ਵਨ-ਡੇ ਸੀਰੀਜ਼ ’ਚ 200 ਤੋਂ ਜ਼ਿਆਦਾ ਦੌੜਾਂ ਤੇ 15 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਨ੍ਹਾਂ ਤੋਂ ਇਲਾਵਾ ਕੋਈ ਵੀ ਇਹ ਰਿਕਾਰਡ ਨਹੀਂ ਬਣਾ ਸਕਿਆ ਹੈ। ਗਾਂਗੁਲੀ ਨੇ ਪਾਕਿਸਤਾਨ ਦੇ ਖ਼ਿਲਾਫ਼ 1997 ’ਚ 222 ਤੇ 15 ਵਿਕਟਾਂ ਲੈ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।

ਗਾਂਗੁਲੀ ਵਿਸ਼ਵ ਕ੍ਰਿਕਟ ’ਚ ਦੂਜੇ ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਨੇ ਲਗਾਤਾਰ ਤਿੰਨ ਆਈ. ਸੀ. ਸੀ. ਵਰਲਡ ਕੱਪ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਜਗ੍ਹਾ ਬਣਾਈ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ 2000 ਚੈਂਪੀਅਨਜ਼ ਟਰਾਫ਼ੀ, 2002 ਚੈਂਪੀਅਨਜ਼ ਟਰਾਫ਼ੀ ਤੇ 2003 ਵਰਲਡ ਕੱਪ ਦੇ ਫ਼ਾਈਨਲ ’ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਵਿੰਡੀਜ਼ ਕਪਤਾਨ ਕਲਾਈਵ ਲਾਇਡ ਨੇ ਲਗਾਤਾਰ ਤਿੰਨ ਵਾਰ 1975 ਵਰਲਡ ਕੱਪ, 1979 ਵਰਲਡ ਕੱਪ ਤੇ 1983 ਵਰਲਡ ਕੱਪ ’ਚ ਟੀਮ ਨੂੰ ਫ਼ਾਈਨਲ ’ਚ ਪਹੁੰਚਾਇਆ ਸੀ।

ਗਾਂਗੁਲੀ ਵਨ-ਡੇ ਕ੍ਰਿਕਟ ’ਚ ਲਗਾਤਾਰ ਚਾਰ ਸਾਲ 1300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਕਮਾਤਰ ਕ੍ਰਿਕਟਰ ਹਨ। ਗਾਂਗੁਲੀ ਨੇ 1997 ਤੋਂ 2000 ਵਿਚਾਲੇ ਕੁਲ ਚਾਰ ਵਾਰ ਵਨ-ਡੇ ’ਚ 1300 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਜਦਕਿ ਕੋਈ ਹੋਰ ਖਿਡਾਰੀ ਲਗਾਤਾਰ ਦੋ ਵਾਰ ਵੀ ਅਜਿਹਾ ਨਹੀਂ ਕਰ ਸਕਿਆ ਹੈ।

More from this section