ਦੇਸ਼-ਦੁਨੀਆ  /  ਫ਼ਿਲਮੀ ਗੱਲਬਾਤ

ਸੋਨੂੰ ਸੂਦ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੀ ਹੁਮਾ ਕੁਰੈਸ਼ੀ, ਚੋਣਾਂ ਨੂੰ ਲੈ ਕੇ ਦਿੱਤੀ ਇਹ ਸਲਾਹ

ਫ਼ੈਕ੍ਟ ਸਮਾਚਾਰ ਸੇਵਾ
ਮੁੰਬਈ ਜੂਨ 1
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਿਛਲੇ ਸਾਲ ਦੇਸ਼ ਵਿਚ ਕੋਰੋਨਾ ਸੰਕਟ ਆਉਣ ਤੋਂ ਬਾਅਦ ਜ਼ਰੂਰਤਮੰਦ ਲੋਕਾਂ ਦੀ ਮਦਦ ਲਗਾਤਾਰ ਕਰ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਦੇ ਨੇਕ ਕੰਮਾਂ ਨੂੰ ਵੇਖ ਕੇ ਕਈ ਲੋਕ ਉਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀਆਂ ਗੱਲਾਂ ਆਖ ਰਹੇ ਹਨ। ਕੁਝ ਦਿਨ ਪਹਿਲਾਂ ਹੀ ਰਾਖੀ ਸਾਵੰਤ ਨੇ ਵੀ ਕਿਹਾ ਸੀ ਕਿ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਚਾਹੀਦਾ। ਹੁਣ ਅਦਾਕਾਰਾ ਹੁਮਾ ਕੁਰੈਸ਼ੀ ਨੇ ਵੀ ਸੋਨੂੰ ਸੂਦ ਨੂੰ ਪੀ. ਐੱਮ. ਅਹੁਦੇ ‘ਤੇ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਹੈ। ਮੈਂ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਵੇਖਣਾ ਚਾਹੁੰਦੀ ਹਾਂ ਇਕ ਨਿੱਜੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਦੌਰਾਨ ਜਦੋਂ ਹੁਮਾ ਕੁਰੈਸ਼ੀ ਤੋਂ ਪੁੱਛਿਆ ਗਿਆ ਕਿ ਬਾਲੀਵੁੱਡ ਵਿਚ ਇਕ ਚੰਗਾ ਰਾਜਨੇਤਾ ਕੌਣ ਹੋ ਸਕਦਾ ਹੈ? ਇਸ ‘ਤੇ ਜਵਾਬ ਦਿੰਦੇ ਹੋਏ ਹੁਮਾ ਕੁਰੈਸ਼ੀ ਨੇ ਕਿਹਾ ”ਈਮਾਨਦਾਰੀ ਪਾਸੋਂ ਮੈਨੂੰ ਲੱਗਦਾ ਹੈ ਕਿ ਸੋਨੂੰ ਸੂਦ ਨੂੰ ਚੋਣਾਂ ਲੜਨ ਲਈ ਖੜ੍ਹਾ ਹੋਣਾ ਚਾਹੀਦਾ ਹੈ। ਮੈਂ ਉਸ ਨੂੰ ਹੀ ਵੋਟ ਦਿਆਂਗੀ। ਮੈਂ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਵੇਖਣਾ ਚਾਹੁੰਦੀ ਹਾਂ।” ਹੁਮਾ ਕੁਰੈਸ਼ੀ ਦੀ ‘ਮਹਾਰਾਨੀ’ ਹੋ ਚੁੱਕੀ ਹੈ ਰਿਲੀਜ਼ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਮਾ ਕੁਰੈਸ਼ੀ ਦੀ ਹਾਲ ਹੀ ਵਿਚ ਵੈੱਬ ਸੀਰੀਜ਼ ‘ਮਹਾਰਾਨੀ’ ਰਿਲੀਜ਼ ਹੋਈ ਹੈ। ਇਸ ਵੈੱਬ ਸੀਰੀਜ਼ ਨੂੰ ਸੁਭਾਸ਼ ਕਪੂਰ ਨੇ ਡਾਇਰੈਕਟ ਕੀਤਾ ਹੈ, ਜਿਸ ਵਿਚ ਹੁਮਾ ਕੁਰੈਸ਼ੀ ਨੇ ‘ਹੁਮਾ ਰਾਣੀ ਭਾਰਤੀ’ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਅਨਪੜ੍ਹ ਗ੍ਰਹਿਣੀ ਤੋਂ ਮੁੱਖ ਮੰਤਰੀ ਬਣਨ ਦਾ ਸਫ਼ਰ ਤੈਅ ਕਰਦੀ ਹੈ।

More from this section