ਦੇਸ਼

ਸੋਨਾ ਇਸ ਸਾਲ ਵੀ ਸ਼ਾਨਦਾਰ ਰਿਟਰਨ ਦੇ ਸਕਦਾ ਹੈ

 
ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੂਨ 12
ਸੋਨਾ ਇਸ ਸਾਲ ਵੀ ਸ਼ਾਨਦਾਰ ਰਿਟਰਨ ਦੇ ਸਕਦਾ ਹੈ। ਮਾਹਰਾਂ ਮੁਤਾਬਕ, ਸੋਨਾ ਸਾਲ ਦੇ ਅੰਤ ਤੱਕ 53,500 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ ਅਤੇ ਹਾਲ ਹੀ ਦੀ ਗਿਰਾਵਟ ਨਿਵੇਸ਼ਕਾਂ ਲਈ ਇਸ ਵਿਚ ਨਿਵੇਸ਼ ਦਾ ਸੁਨਿਹਰਾ ਮੌਕਾ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ‘ਤੇ ਸੋਨਾ 318 ਰੁਪਏ ਦੀ ਗਿਰਾਵਟ ਨਾਲ 48,880 ‘ਤੇ ਬੰਦ ਹੋਇਆ ਹੈ। ਕਮੋਡਿਟੀ ਮਾਹਰਾਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਨਰਮੀ ਨਿਵੇਸ਼ਕਾਂ ਲਈ ਚੰਗੀ ਖ਼ਬਰ ਹੈ। ਇਹ ਹੋਰ ਸਸਤਾ ਹੋ ਕੇ 48,500 ਤੱਕ ਆ ਸਕਦਾ ਹੈ। ਸਰਾਫਾ ਮਾਹਰਾਂ ਮੁਤਾਬਕ, ਗਿਰਾਵਟ ਨੂੰ ਖ਼ਰੀਦਣ ਦੇ ਮੌਕੇ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਮੋਤੀ ਲਾਲ ਓਸਵਾਲ ਵਿਚ ਰਿਸਰਚ ਵਿਭਾਗ ਦੇ ਉਪ ਮੁਖੀ ਅਮਿਤ ਸਜੇਜਾ ਨੇ ਕਿਹਾ, “ਮੈਂ ਸੋਨੇ ਦੇ ਨਿਵੇਸ਼ਕਾਂ ਨੂੰ ਹਰ ਗਿਰਾਵਟ ਨੂੰ ਖ਼ਰੀਦਣ ਦੇ ਮੌਕੇ ਵਜੋਂ ਵੇਖਣ ਲਈ ਸਲਾਹ ਦੇਵਾਂਗਾ ਕਿਉਂਕਿ ਦਰਮਿਆਨੀ ਮਿਆਦ ਵਿਚ ਸੋਨੇ ਦੀ ਕੀਮਤ ਵਧਣ ਦੇ ਸੰਕੇਤ ਦਿਸ ਰਹੇ ਹਨ। ਇਹ ਜਲਦ 51,000 ਰੁਪਏ ਤੱਕ ਜਾ ਸਕਦਾ ਹੈ।”