ਪੰਜਾਬ

ਸੁਰਿੰਦਰਪਾਲ ਸਿੰਘ ਮਾਹਲ (ਸੀ. ਆਰ) ਪ੍ਰਧਾਨ ਗਰੀਨ ਟਿੰਬਰਜ ਰਾਈਡਿੰਗਜ ਬੀ ਸੀ ਲਿਬਰਲ ਪਾਰਟੀ ਕੈਨੇਡਾ ਵੱਲੋਂ ਮਾਲ ਵਿਭਾਗ ਦੀਆਂ ਹਦਾਇਤਾਂ ਅਤੇ ਨਿਯਮਾਂ ਸਬੰਧੀ ਸੰਗ੍ਰਹਿ ਜਾਰੀ

ਫ਼ੈਕ੍ਟ ਸਮਾਚਾਰ ਸੇਵਾ ਮੋਗਾ, ਜੂਨ 13

ਪੰਜਾਬ ਰੇਵੈਨਿਓ ਆਫੀਸਰਜ ਐਸੋਸੀਏਸਨ ਨੇ ਮਾਲ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ, ਨੋਟੀਫਿਕੇਸਨ ਅਤੇ ਹੋਰ ਜਰੂਰੀ ਚਿੱਠੀਆਂ ਦਾ ਸੰਗ੍ਰਹਿ ਸੰਕਲਿਤ ਕਰਕੇ ਪ੍ਰਕਾਸਤਿ ਕਰਵਾਇਆ ਹੈ। ਪੰਜਾਬ ਰੇਵੈਨਿਓ ਆਫੀਸਰਜ ਐਸੋਸੀਏਸਨ ਦੇ ਪ੍ਰਧਾਨ ਕਮ ਜਿਲਾ ਮਾਲ ਅਫਸਰ ਮੋਗਾ ਗੁਰਦੇਵ ਸਿੰਘ ਧੰਮ ਦੀ ਹਿੰਮਤ ਸਦਕਾ ਤਿਆਰ ਕਰਵਾਏ ਗਏ ਇਸ ਸੰਗ੍ਰਹਿ ਨੂੰ ਅੱਜ ਸੁਰਿੰਦਰਪਾਲ ਸਿੰਘ ਮਾਹਲ (ਸੀ. ਆਰ) ਪ੍ਰਧਾਨ ਗਰੀਨ ਟਿੰਬਰਜ ਰਾਈਡਿੰਗਜ ਬੀ ਸੀ ਲਿਬਰਲ ਪਾਰਟੀ ਕੈਨੇਡਾ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਸੀ. ਆਰ. ਨੇ ਗੁਰਦੇਵ ਸਿੰਘ ਧੰਮ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਜਿੱਥੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਈ ਕੰਮ ਆਸਾਨ ਹੋ ਜਾਣਗੇ ਉਥੇ ਹੀ ਆਮ ਲੋਕਾਂ ਦਿਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਵੀ ਤੇਜੀ ਅਤੇ ਪਾਰਦਰਸਤਾ ਆਵੇਗੀ।

ਇਸ ਮੌਕੇ ਮੋਗਾ ਦੇ ਜਿਲਾ ਖੁਰਾਕ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ਜਿਲਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਪਨਸਪ ਦੇ ਜਿਲਾ ਮੈਨੇਜਰ ਪਰਮਿੰਦਰ ਸਿੰਘ ਬੋਪਾਰਾਏ, ਮਾਰਕਫੈੱਡ ਦੇ ਜਿਲਾ ਮੈਨੇਜਰ ਸੁਨੀਲ ਸੋਫਤ, ਵੇਅਰ ਹਾਊਸ ਨਿਗਮ ਦੇ ਜਿਲਾ ਮੈਨੇਜਰ ਅਮਰਜੀਤ ਸਿੰਘ ਸੋਹਲ, ਗਗਨਦੀਪ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਗਿੱਲ ਮੈਨੇਜਰ ਵੇਅਰ ਹਾਊਸ ਨਿਗਮ ਅਤੇ ਹੋਰ ਹਾਜਰ ਸਨ।

ਇਸ ਸੰਗ੍ਰਹਿ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਧੰਮ, ਪੰਜਾਬ ਰੇਵੈਨਿਓ ਆਫੀਸਰਜ ਐਸੋਸੀਏਸਨ ਦੇ ਪ੍ਰਧਾਨ ਕਮ ਜਿਲਾ ਮਾਲ ਅਫਸਰ ਮੋਗਾ ਨੇ ਦੱਸਿਆ ਕਿ ਮਾਲ ਮਹਿਕਮੇ ਸੰਬੰਧੀ ਜਾਣਕਾਰੀ ਇਕ ਅਥਾਹ ਸਮੁੰਦਰ ਹੈ ਜਿਸਨੂੰ ਸਰ ਕਰਨਾ ਹਰੇਕ ਦੇ ਵੱਸ ਨਹੀਂ। ਸਾਲ 2000 ਵਿੱਚ ਮਾਲ ਵਿਭਾਗ ਵਿੱਚ ਉਹਨਾਂ ਦੀ ਨਿਯੁਕਤੀ ਦੇ ਦਿਨ ਤੋਂ ਹੀ ਵਿਭਾਗ ਵਿਚ ਸਰਕਾਰ ਅਤੇ ਮਾਲ ਅਧਿਕਾਰੀਆਂ ਦਰਮਿਆਨ ਵੱਡਾ ਪਾੜਾ ਮਹਿਸੂਸ ਹੁੰਦਾ ਰਿਹਾ ਹੈ ਜਿਸ ਦੀ ਵਜਾ ਤਹਿਸੀਲ ਪੱਧਰ ਅਤੇ ਜਲਿਾ ਪੱਧਰ ਉੱਤੇ ਸਰਕਾਰੀ ਹਦਾਇਤਾਂ, ਨਿਯਮਾਂ ਦੀ ਅਣਹੋਂਦ ਅਤੇ ਘਾਟ ਦਾ ਹੋਣਾ ਹੈ। ਸਾਲ 2007 ਵਿੱਚ ਇਨਾਂ ਹਦਾਇਤਾਂ ਦਾ ਸੰਕਲਨ ਕਰ ਕੇ ਇਸ ਪਾੜੇ ਨੂੰ ਪਰ ਕਰਨ ਦਾ ਸੁਹਿਰਦ ਯਤਨ ਕੀਤਾ ਗਿਆ ਸੀ ਪਰ ਇਸ ਨੂੰ ਦੁਬਾਰਾ ਨਵਿਆਉਣ ਦਾ ਕੰਮ ਅਧੂਰਾ ਰਹਿ ਗਿਆ।ਬਹੁਤ ਸਾਰੇ ਮਾਲ ਅਧਿਕਾਰੀਆਂ ਦਾ ਵੱਖ ਵੱਖ ਬੇਲੋੜੀਆਂ ਜਾਂਚਾਂ ਵਿੱਚ ਉਲਝਣਾ ਉਹਨਾਂ ਨੂੰ ਸਾਲ 2017 ਵਿੱਚ ਪੰਜਾਬ ਰੈਵੇਨਿਊ ਆਫੀਸਰਜ ਐਸੋਸੀਏਸਨ ਦਾ ਪ੍ਰਧਾਨ ਬਣਨ ਉਪਰੰਤ ਅਸਹਿਜ ਅਤੇ ਚਿੰਤਤ ਕਰਦਾ ਰਿਹਾ, ਜਿਸ ਕਰਕੇ ਉਹਨਾਂ ਨੇ ਇਹ ਨਿਗੂਣਾ ਜਿਹਾ ਪਰ ਸਾਰਥਕ ਹੰਭਲਾ ਮਾਰਨ ਦੀ ਕੋਸਸਿ ਕੀਤੀ।

ਕਰੋਨਾ ਮਹਾਂਮਾਹੀ ਦੌਰਾਨ, ਮਾਰਚ 2020 ਵਿੱਚ, ਮਾਲ ਵਿਭਾਗ ਸੰਬੰਧੀ ਵੱਖ-ਵੱਖ ਕੋਸਸਿਾਂ ਤੇ ਜੂਮ ਰਾਹੀਂ ਵਿਚਾਰ ਗੋਸਟੀਆਂ ਦੌਰਾਨ ਇਨਾਂ ਹਦਾਇਤਾਂ ਦੇ ਸੰਗ੍ਰਹਿ ਦੀ ਘਾਟ ਹੋਰ ਮਹਿਸੂਸ ਹੋਈ। ਇਹਨਾਂ ਵਿੱਚ ਇਹ ਗੱਲ ਉੱਘੜ ਕੇ ਸਾਹਮਣੇ ਆਈ ਕਿ ਮਾਲ ਅਫਸਰਾਂ ਨੂੰ ਮਾਲ ਵਿਭਾਗ ਦੇ ਕਾਨੂੰਨਾਂ ਤੇ ਨਿਯਮਾਂ ਦੀ ਜਾਣਕਾਰੀ ਦੀ ਬਹੁਤ ਵੱਡੀ ਘਾਟ ਹੈ ਜਿਸਨੂੰ ਪੂਰਨ ਲਈ ਸਭ ਦੀ ਵਿੱਤੀ ਸਹਾਇਤਾ ਵਾ ਮਾਨਸਿਕ ਪ੍ਰੋਤਸਾਹਨ ਸਦਕਾ ਇਸ ਪੇਚੀਦਾ ਤੇ ਕਰਨ ਕਾਰਜ ਨੂੰ ਨੇਪਰੇ ਚਾੜਨ ਦਾ ਕਾਰਜ ਆਰੰਭਿਆ ਅਤੇ ਇਸ ਸੰਗ੍ਰਹਿ ਨੂੰ ਤਿਆਰ ਕਰਨ ਵਿਚ ਸਫਲਤਾ ਮਿਲੀ।

ਉਹਨਾਂ ਕਿਹਾ ਕਿ ਸਾਲ 2020 ਤੱਕ ਜਾਰੀ ਕੀਤੀਆਂ ਹਦਾਇਤਾਂ ਨੂੰ ਇੱਕਠਾ ਕਰਨਾ, ਵਿਸੇਵਾਰ ਵਿਉਂਤਬਧ ਕਰਨਾ ਬਹੁਤ ਸਮਾਂ ਲਉ ਅਤੇ ਪੇਚੀਦਾ ਕੰਮ ਸੀ ਪਰੰਤੂ ਆਪਣੀ ਜਮਾਤ ਪ੍ਰਤੀ ਕੁਝ ਕਰਨ ਦੀ ਚਾਹ, ਮਾਲ ਵਿਭਾਗ ਪ੍ਰਤੀ ਸੰਜੀਦਗੀ ਅਤੇ ਆਪ ਸਭ ਦੀ ਹੌਂਸਲਾ ਅਫਜਾਈ ਨੇ ਮੇਰੀ ਪਹਿਲ ਕਦਮੀ ਨੂੰ ਹੋਰ ਉਤਸਾਹ ਦਿੱਤਾ ਜਿਸ ਸਦਕਾ ਲੈਂਡ ਰੈਵੀਨਾਯੂ ਸੰਬੰਧੀ ਹਦਾਇਤਾਂ ਅਤੇ ਨਿਯਮ ਦੇ ਸੰਗਿ੍ਰਹ ਦੀ ਰਚਨਾ ਕੀਤੀ ਗਈ। ਉਹਨਾਂ ਕਿਹਾ ਕਿ ਇਸ ਵੱਡਮੁੱਲੇ ਕਾਰਜ ਵਿੱਚ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ, ਮਾਲ ਮੰਤਰੀ ਪੰਜਾਬ, ਸ੍ਰੀਮਤੀ ਵਿੰਨੀ ਮਹਾਜਨ, ਚੀਫ ਸੈਕਟਰੀ ਪੰਜਾਬ, ਵਿਸਵਾਜੀਤ ਖੰਨਾ, ਵਿਤੀ ਕਮਿਸਨਰ ਮਾਲ, ਪੰਜਾਬ ਦੇ ਆਸੀਰਵਾਦ ਸਦਕਾ ਇਸ ਕਠਿਨ ਕਾਰਜ ਨੂੰ ਨੇਪਰ ਚਾੜਨ ਵਿੱਚ ਕਾਮਯਾਬ ਹੋਏ ਹਨ ।

More from this section