ਪੰਜਾਬ

ਸੁਖਬੀਰ ਬਾਦਲ ਦਾ ਬਰਸੀ ਸਮਾਗਮ ’ਚ ਆਉਣ ਦਾ ਪ੍ਰੋਗਰਾਮ ਰੱਦ

ਫ਼ੈਕ੍ਟ ਸਮਾਚਾਰ ਸੇਵਾ
ਲੌਂਗੋਵਾਲ ਅਗਸਤ 20
ਲੌਂਗੋਵਾਲ ’ਚ ਕਿਸਾਨਾਂ ਦੇ ਵਿਰੋਧ ਕਾਰਨ ਸੁਖਬੀਰ ਬਾਦਲ ਦਾ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ’ਚ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ। ਇਸੇ ਦੌਰਾਨ ਕਿਸਾਨਾਂ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਗੁਰੂਘਰ ’ਚ ਚਲ ਰਹੇ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ’ਚ ਦਾਖਲ ਨਾ ਹੋਣ ਦਿੱਤਾ ਤੇ ਉਨ੍ਹਾਂ ਦਾ ਜਬਰਦਸਤ ਵਿਰੋਧ ਕੀਤਾ। ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਬੜੀ ਮੁਸ਼ਕਲ ਨਾਲ ਪੁਲੀਸ ਨੇ ਸ੍ਰੀ ਚੰਦੂਮਾਜਰਾ ਨੂੰ ਵਾਪਸ ਗੱਡੀ ਵਿੱਚ ਬਿਠਾਇਆ। ਇਸ ਮਗਰੋਂ ਤੇਜ਼ੀ ਨਾਲ ਗੱਡੀ ਭਜਾ ਦਿੱਤੀ ਗਈ ਤੇ ਕਈ ਕਿਸਾਨ ਗੱਡੀ ਹੇਠ ਆਉਂਦਿਆਂ ਬਚੇ। ਕਿਸਾਨਾਂ ਨੇ ਗੱਡੀ ’ਤੇ ਡੰਡੇ ਵੀ ਮਾਰੇ। ਕਿਸਾਨਾਂ ਦੇ ਵਿਰੋਧ ਕਾਰਨ ਚੰਦੂਮਾਜਰਾ ਬੇਰੰਗ ਵਾਪਸ ਪਰਤੇ।