ਦੇਸ਼-ਦੁਨੀਆ

ਸੀ.ਬੀ.ਆਈ ਨੇ ਪੀ.ਡੀ.ਡੀ. ਦੇ ਕਰਮੀ ਨੂੰ ਰਿਸ਼ਵਤ ਲੈਣ ਦੇ ਮਾਮਲੇ ‘ਚ ਕੀਤਾ ਗ੍ਰਿਫ਼ਤਾਰ

ਫ਼ੈਕ੍ਟ ਸਮਾਚਾਰ ਸੇਵਾ
ਜੰਮੂ ਜੁਲਾਈ 02
ਕੇਂਦਰੀ ਜਾਂਚ ਬਿਊਰੋ, ਜੰਮੂ ਬਰਾਂਚ ਦੇ ਅਧਿਕਾਰੀਆਂ ਨੇ ਬਿਜਲੀ ਵਿਕਾਸ ਵਿਭਾਗ (ਪੀ.ਡੀ.ਡੀ.) ਦੇ ਇਕ ਕਰਮੀ ਨੂੰ ਇਕ ਉਪਭੋਗਤਾ ਤੋਂ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ। ਸੀ.ਬੀ.ਆਈ. ਬੁਲਾਰੇ ਆਰ.ਸੀ. ਜੋਸ਼ੀ ਅਨੁਸਾਰ ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਬਰਾਂਚ ਨੂੰ ਇਕ ਸ਼ਖਸ ਨੇ ਸ਼ਿਕਾਇਤ ਕੀਤੀ ਸੀ, ਜਿਸ ‘ਚ ਕਿਹਾ ਗਿਆਕਿ ਸ਼ਿਕਾਇਤਕਰਤਾ ਨੇ ਆਪਣੇ ਘਰ ਦਸੰਬਰ 2019 ਨੂੰ ਬਿਜਲੀ ਮੀਟਰ ਲਗਾਉਣ ਲਈ ਅਪਲਾਈ ਕੀਤਾ ਸੀ। ਉਸ ਦੇ ਘਰ ਬਿਜਲੀ ਮੀਟਰ ਤਾਂ ਲਗਾ ਦਿੱਤਾ ਗਿਆ ਪਰ ਮੇਨ ਇਲੈਕਟ੍ਰਿਕ ਲਾਈਨ ਨਾਲ ਉਸ ਦਾ ਬਿਜਲੀ ਮੀਟਰ ਨਹੀਂ ਜੋੜਿਆ ਗਿਆ। ਇਸ ਬਾਰੇ ਦਸਤਾਵੇਜ਼ਾਂ ‘ਚ ਵੀ ਸ਼ਿਕਾਇਤਕਰਤਾ ਦਾ ਨਾਮ ਨਹੀਂ ਜੋੜਿਆ ਗਿਆ। ਇਸ ਬਾਰੇ ਜਦੋਂ ਉਸ ਨੇ ਬਿਜਲੀ ਵਿਕਾਸ ਵਿਭਾਗ ਜੰਮੂ ਸਹਾਇਕ ਇੰਜੀਨੀਅਰ ਨਾਲ ਇੱਥੇ ਸੰਪਰਕ ਕੀਤਾ ਤਾਂ ਉਸ ਤੋਂ ਉੱਥੇ ਦੇ ਕਰਮੀ ਪਵਨ ਕੁਮਾਰ ਨੇ ਕੰਮ ਕਰਨ ਦੇ ਬਦਲੇ 6 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਦੋਸ਼ ਹੈ ਕਿ ਬਿਜਲੀ ਵਿਭਾਗ ਦੇ ਉਕਤ ਕਰਮੀ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਉਹ ਪੈਸੇ ਨਹੀਂ ਦੇਵੇਗਾ ਤਾਂ ਉਸ ਦਾ ਕੰਮ ਨਹੀਂ ਹੋਵੇਗਾ ਅਤੇ ਉਸ ਦਾ ਨਾਮ ਫਾਈਲ ‘ਤੇ ਕਦੇ ਨਹੀਂ ਚੜ੍ਹੇਗਾ। ਸ਼ਿਕਾਇਤ ਦੇ ਆਧਾਰ ‘ਤੇ ਸੀ.ਬੀ.ਆਈ. ਨੇ ਮਾਮਲੇ ਦੀ ਸ਼ੁਰੂਆਤੀ ਜਾਂਚ ਕੀਤੀ ਅਤੇ ਇਸ ਜਾਂਚ ਦੌਰਾਨ ਰਿਸ਼ਵਤ ਮੰਗੇ ਜਾਣ ਦੇ ਤੱਥ ਮਿਲਣ ਤੋਂ ਬਾਅਦ ਜਾਲ ਵਿਛਾ ਕੇ ਦੋਸ਼ੀ ਕਰਮੀ ਪਵਨ ਕੁਮਾਰ ਨੂੰ ਰਿਸ਼ਵਤ ਮੰਗਣ ਅਤੇ ਰਿਸ਼ਵਤ ਸਵੀਕਾਰ ਕਰਨ ਦੌਰਾਨ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪਵਨ ਕੁਮਾਰ ਦੇ ਟਿਕਾਣਿਆਂ ‘ਤੇ ਵੀ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ। ਪਵਨ ਕੁਮਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਧਿਆਨ ਰਹੇ ਕਿ ਇਸ ਦੇ ਪਹਿਲਾਂ ਜਦੋਂ ਤੱਕ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਬਣਿਆ ਸੀ, ਉਦੋਂ ਤੱਕ ਉੱਥੇ ਅਜਿਹੇ ਅਧਿਕਾਰੀਆਂ ਕਰਮੀਆਂ ਦੀ ਮਨਮਾਨੀ ਚੱਲਦੀ ਰਹਿੰਦੀ ਸੀ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਸੀ.ਬੀ.ਆਈ. ਦੀ ਕੋਸ਼ਿਸ਼ ਹੈ ਕਿ ਅਜਿਹੇ ਮਾਮਲਿਆਂ ‘ਤੇ ਰੋਕ ਲਗਾਈ ਜਾ ਸਕੇ।  

More from this section