ਖੇਡ

ਸੀਨੀਅਰ ਕੌਮੀ ਮਹਿਲਾ ਹਾਕੀ ਚੈਂਪੀਅਨਸ਼ਿਪ 21 ਅਕਤੂਬਰ ਤੋਂ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਕਤੂਬਰ 14

ਹਾਕੀ ਇੰਡੀਆ 11ਵੀਂ ਸੀਨੀਅਰ ਕੌਮੀ ਮਹਿਲਾ ਚੈਂਪੀਅਨਸ਼ਿਪ 21 ਤੋਂ 30 ਅਕਤੂਬਰ ਤੱਕ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਖੇਡੀ ਜਾਵੇਗੀ, ਜਿਸ ਵਿੱਚ 28 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਨੂੰ ਅੱਠ ਸਮੂਹਾਂ ਵਿੱਚ ਵੰਡਿਆ ਜਾਵੇਗਾ। ਗਰੁੱਪ ਦੀ ਸਿਖਰਲੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚੇਗੀ। ਛੇ ਦਿਨਾਂ ਦੇ ਗਰੁੱਪ ਮੈਚਾਂ ਬਾਅਦ 27 ਅਕਤੂਬਰ ਤੋਂ ਕੁਆਰਟਰ ਫਾਈਨਲ, 29 ਅਕਤੂਬਰ ਨੂੰ ਸੈਮੀਫਾਈਨਲ ਅਤੇ ਅਗਲੇ ਦਿਨ ਫਾਈਨਲ ਹੋਵੇਗਾ। ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਹਰੇਕ ਖਿਡਾਰੀ, ਕੋਚ, ਤਕਨੀਕੀ ਅਧਿਕਾਰੀਆਂ ਨੂੰ ਕਰੋਨਾ ਆਰਟੀ ਪੀਸੀਆਰ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।