ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਅਗਸਤ 06
ਡਿਪਟੀ ਡਾਇਰੈਕਟਰ ਬਾਗਬਾਨੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਲ ਸੀਤੋ ਗੁੰਨੋ ਦੇ ਦਫਤਰ ਦਾ ਉਦਘਾਟਨ ਅੱਜ ਸੰਦੀਪ ਕੁਮਾਰ ਜਾਖੜ ਅਤੇ ਇਲਾਕੇ ਦੇ ਉੱਘੇ ਬਾਗਬਾਨ ਰਵੀ ਗੋਦਾਰਾ ਦੇ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਕੀਤਾ ਗਿਆ। ਇਹ ਦਫਤਰ ਸੀਤੋ ਗੁੰਨੋ ਦੇ ਪੰਜਾਬ ਐਗਰੋ ਦੇ ਗੇ੍ਰਡਿੰਗ, ਵੈਕਸਿੰਗ ਦੀ ਬਿਲਡਿੰਗ ਵਿੱਚ ਖੋਲਿਆ ਗਿਆ। ਇਸ ਮੌਕੇ ਨਿੰਬੂ ਜਾਤੀ ਦੀ ਫਲਾਂ ਦੀ ਕਾਸ਼ਤ ਬਾਰੇ ਇਕ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸਹਾਇਕ ਡਾਇਰੈਕਟਰ ਬਾਗਬਾਨੀ ਜਗਤਾਰ ਸਿੰਘ, ਬਾਗਬਾਨੀ ਵਿਕਾਸ ਅਫਸਰ ਨਵਪ੍ਰੀਤ ਸਿੰਘ, ਕੰਵਲਦੀਪ ਕੌਰ, ਰਮਨਦੀਪ ਕੌਰ, ਪਵਨ ਕੁਮਾਰ, ਫੀਲਡ ਸਟਾਫ ਅਤੇ ਸਰਪੰਚ ਧਰਮਵੀਰ ਡੇਲੂ ਸੀਤੋ ਗੁੰਨੋ, ਦੀਪਕ ਗੋਦਾਰਾ, ਸ਼ਿਵਦੱਤ, ਸੁਸ਼ੀਲ ਕੁਮਾਰ, ਵਿਨੋਦ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਗਬਾਨਾਂ ਵੱਲੋਂ ਹਿੱਸਾ ਲਿਆ ਗਿਆ।
ਬਾਕਸ ਲਈ ਪ੍ਰਸਤਾਵਿਤ ਕਿੰਨੂ ਦੇ ਤੰਦਰੁਸਤ ਬੂਟਿਆਂ ਦੇ ਇਕਦਮ ਸੁੱਕ ਜਾਣ ਤੋਂ ਬਚਾਉਣ ਲਈ ਅਗੇਤੀ ਪਛਾਣ ਕਰਨਾ ਬਹੁਤ ਜ਼ਰੂਰੀ-ਡਿਪਟੀ ਡਾਇਰੈਕਟਰ ਡਿਪਟੀ ਡਾਇਰੈਕਟਰ ਬਾਗਬਾਨੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਪੰਜਾਬ ਦੇ ਦੱਖਣ ਪੱਛਮੀ ਜਿਲਿਆਂ ਅਤੇ ਨਾਲ ਲਗਦੇ ਰਾਜਸਥਾਨ ਤੇ ਹਰਿਆਣਾ ਦੇ ਇਲਾਕਿਆਂ ਵਿੱਚ ਕਿੰਨੂ ਦੇ ਤੰਦਰੁਸਤ ਬੂਟਿਆਂ ਦੇ ਅਚਾਨਕ ਸੁੱਕ ਜਾਣ ਦੀ ਸਮੱਸਿਆ ਪੇਸ਼ ਆ ਰਹੀ ਸੀ । ਇਸ ਸਮੱਸਿਆ ਨਾਲ ਗ੍ਰਸਤ ਬੂਟੇ ਕੁਮਲਾਅ ਕੇ ਕੁਝ ਕੁ ਦਿਨਾ ਵਿੱਚ ਹੀ ਸੁੱਕ ਜਾਂਦੇ ਹਨ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਬੂਟਿਆਂ ਦੇ ਅਚਾਨਕ ਸੁਕ ਜਾਣ ਦੇ ਕਾਰਨ ਘੋਖਣ ਦੇ ਨਾਲ-ਨਾਲ ਇਸ ਅਜਿਹੇ ਬੂਟਿਆਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਸਮਸਿਆਂ ਦੇ ਸ਼ਿਕਾਰ ਹੋਣ ਵਾਲੇ ਬੂਟਿਆਂ ਦੀ ਅਗੇਤੀ ਪਛਾਣ ਕਰਨੀ ਲਾਜ਼ਮੀ ਹੁੰਦੀ ਹੈ ਜਿਵੇਂ ਕਿ ਪ੍ਰਭਾਵਿਤ ਬੂਟਿਆਂ ਉਪਰ ਬਹੁਤ ਜ਼ਿਅਦਾ ਫ਼ੁਲ-ਫ਼ਲਾਕਾ ਅਉਣਾ, ਬੂਟਿਆਂ ਦੇ ਪਤਿਆਂ ਵਿਚ ਚਮਕ ਘਟ ਜਾਣਾ ਜਾਂ ਚਮਕ ਦਾ ਖਤਮ ਹੋ ਜਾਣਾ, ਪ੍ਰਭਾਵਿਤ ਬੂਟਿਆਂ ਦੇ ਪੱਤਿਆਂ ਦਾ ਉੱਪਰ ਵੱਲ ਨੂੰ ਮੁੜ ਜਾਣਾ, ਬੂਟਿਆਂ ਦੇ ਪਤਿਆਂ ਦਾ ਕੁਮਲਾਉਣਾ ਸ਼ੁਰੂ ਹੋ ਜਾਣਾ ਅਤੇ ਹੌਲੀ-ਹੌਲੀ ਕਮਲਾਉਣ ਦੀ ਦਰ ਵਧ ਜਾਣਾ, ਅਜਿਹੇ ਬੂਟਿਆਂ ਉਪਰ ਫ਼ਲਾਂ ਦਾ ਅਕਾਰ ਛੋਟਾ ਰਹਿ ਜਾਣਾਂ ਅਤੇ ਫ਼ਲਾਂ ਦਾ ਪੋਲਾ ਪੈ ਜਾਣਾ, ਬੂਟਿਆਂ ਦੇ ਪਤਿਆਂ ਦਾ ਪੂਰੀ ਤਰਾਂ ਕੁਮਲਾਅ ਜਾਣਾ ਕੁਝ ਕੁ ਦਿਨਾ ਵਿਚ ਪੂਰੇ ਬੂਟੇ ਦਾ ਸੁਕ ਜਾਣਾ ।
ਉਨ੍ਹਾਂ ਦੱਸਿਆ ਕਿ ਬੂਟਿਆਂ ਨੂੰ ਸੁਕਣ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਜਿੰਨਾਂ ਪ੍ਰਭਾਵਿਤ ਬੂਟਿਆਂ ਦੇ ਪੱਤਿਆਂ ਵਿਚ ਚਮਕ ਘਟ ਰਹੀ ਹੋਵੇ ਜਾਂ ਹਲਕੇ ਕੁਮਲਾਉਣ ਵਾਲੇ ਲੱਛਣ ਦਿਖਾਈ ਦੇਣ ਉਹਨਾ ਬੂਟਿਆਂ ਦੀ ਛਤਰੀ ਦੀ ਉਪਰੋਂ ਹਲਕੀ ਛੰਗਾਈ ਕਰ ਦਿਉ ਅਤੇ ਫ਼ਲਾਂ ਨੂੰ ਵੀ ਵਿਰਲਾ ਕਰ ਦਿਉ।ਜ਼ਿਆਦਾ ਫ਼ਲ ਲਗੇ ਬੂਟਿਆਂ ਦਾ ਫ਼ਲ ਵਿਰਲਾ ਕਰ ਦਿਉ ਅਤੇ ਬੂਟਿਆਂ ਉਪਰੋਂ ਲੋਡ ਘਟਾ ਦਿਉ।ਜ਼ਿਆਦਾ ਕੁਮਲਾਅ ਰਹੇ ਬੂਟਿਆਂ ਨੂੰ ਉਹਨਾਂ ਦੇ ਕੁਮਲਾਉਣ ਦੀ ਦਰ ਦੇਖਦੇ ਹੋਏ ਉਹਨਾਂ ਦਾ 20-50 ਪ੍ਰਤੀਸ਼ਤ ਤੱਕ ਪਤਰਾਲ ਘਟਾ ਦਿਉ।ਬਾਗਾਂ ਦੀ ਵਹਾਈ ਘੱਟ ਤੋਂ ਘੱਟ ਕਰੋ ਅਤੇ ਕਦੇ ਵੀ ਬੂਟਿਆਂ ਦੀ ਛਤਰੀ ਹੇਠ ਡੂੰਘੀ ਵਹਾਈ ਨਾ ਕਰੋ।ਜ਼ਿਆਦਾ ਅਤੇ ਡੂੰਘੀ ਵਹਾਈ ਨਾਲ ਬੂਟਿਆਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਬੂਟਿਆਂ ਦੀਆਂ ਜੜ੍ਹਾਂ ਅਤੇ ਛਤਰੀ ਦੇ ਅਨੁਪਾਤ ਦਾ ਸੰਤੁਲਣ ਵਿਗੜ ਜਾਂਦਾ ਹੈ।ਕਮਜ਼ੋਰ ਹੋ ਕੇ ਕੁਮਲਾਅ ਰਹੇ ਬੂਟਿਆਂ ਦੀਆਂ ਜੜ੍ਹਾਂ ਤੇ ਉੱਲੀ ਦਾ ਹਮਲਾ ਹੋ ਜਾਂਦਾ ਹੈ ਇਸ ਲਈ ਇਹਨਾਂ ਬੂਟਿਆਂ ਦੀਆਂ ਜੜ੍ਹਾਂ ਨੂੰ ੳੁੱਲੀ ਰੋਗਾਂ ਤੋਂ ਬਚਾਉਣ ਲਈ ਉਪਰਾਲੇ ਕਰੋ ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਦੀ ਰੋਕਥਾਂਮ ਲਈ ਬਹੁਤ ਸਾਰੇ ਉਪਯੋਗੀ ਰਸਾਇਣਾ ਦੀ ਵੀ ਵਰਤੋਂ ਦੇ ਤਜ਼ਰਬੇ ਕੀਤੇ ਜਾ ਰਹੇ ਹਨ ਇਹਨਾ ਬਾਬਤ ਯੂਨੀਵਰਸਿਟੀ ਵਿਗਿਆਨੀਆਂ ਨਾਲ ਪੀ.ਏ.ਯੂ. ਲੁਧਿਆਣਾ ਜਾਂ ਅਬੋਹਰ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।ਜੇਕਰ ਇਸ ਸਮਸਿਆ ਨਾਲ ਪ੍ਰਭਾਵਿਤ ਬੂਟਿਆਂ ਨੂੰ ਅਗੇਤਾ ਪਛਾਣ ਕੇ ਉਪਚਾਰ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਹ ਸੁਕਣ ਤੋਂ ਬਚ ਜਾਣਗੇ, ਪਿਛਲੇ ਸਾਲ ਦੇ ਤਜ਼ਰਬਿਆਂ ਤੋਂ ਸਿਧ ਹੋਇਆ ਹੈ ਕਿ ਮਈ ਤੋਂ ਅਖੀਰ ਅਗਸਤ ਮਹੀਨੇ ਤਕ ਉਪਚਾਰ ਕਰਨ ਨਾਲ ਬਹੁਤੇ ਬੂਟਿਆਂ ਤੇ ਨਵਾਂ ਫ਼ੁਟਾਰਾ ਤੁਰੰਤ ਚਾਲੂ ਹੋ ਜਾਂਦਾ ਹੈ ਅਤੇ ਬੂਟੇ ਮੁੜ-ਸੁਰਜੀਤ ਹੋ ਜਾਂਦੇ ਹਨ ਪਰ ਜਿਉਂ-ਜਿਉਂ ਮੌਸਮ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਬੂਟਿਆਂ ਉਪਰ ਨਵੀ ਫ਼ੋਟ ਨਹੀ ਅਉਂਦੀ ਅਤੇ ਬੂਟੇ ਉਸੇ ਤਰਾਂ ਹੀ ਸਥਿਰ ਰਹਿੰਦੇ ਹਨ । ਇਸ ਲਈ ਕਿੰਨੂ ਉਤਪਾਦਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਆਪਣੇ ਬਾਗਾਂ ਵਿਚ ਛੇਤੀ ਤੋਂ ਛੇਤੀ ਪ੍ਰਭਾਵਿਤ ਬੂਟਿਆਂ ਦੀ ਪਛਾਣ ਕਰਕੇ ਬੂਟਿਆਂ ਦਾ ਉਪਰੋਕਤ ਅਨੁਸਾਰ ਇਲਾਜ ਸ਼ੁਰੂ ਕਰਨ ਤਾਂ ਕਿ ਤੰਦਰੁਸਤ ਬੂਟਿਆਂ ਨੂੰ ਇਕਦਮ ਸੁਕਣ ਵਾਲੀ ਸਮਸਿਆ ਤੋਂ ਬਚਾਇਆ ਜਾ ਸਕੇ । ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਖੇਤਰੀ ਖੋਜ਼ ਕੇਂਦਰ ਅਬੋਹਰ ਦੇ ਬਾਗਬਾਨੀ ਮਾਹਿਰਾਂ ਜਾਂ ਆਪਣੇ ਸਰਕਲ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ।