ਹਰਿਆਣਾ

ਸਿੱਖਿਆ ਦੇ ਨਾਲ ਬੱਚਿਆਂ ਲਈ ਨੈਤਿਕ ਸਿੱਖਿਆ ਬਹੁਤ ਜ਼ਰੂਰੀ : ਦੱਤਾਤ੍ਰੇਅ

ਫੈਕਟ ਸਮਾਚਾਰ ਸੇਵਾ ਅੰਬਾਲਾ, ਨਵੰਬਰ 28

ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਪੈਸੇ ਕਮਾਉਣ ਦਾ ਸਾਧਨ ਨਹੀਂ ਹਨ ਬਲਕਿ ਮਾਨਵ ਸਰੋਤ ਦੇ ਮਹੱਤਵਪੂਰਨ ਥੰਮ੍ਹ ਹਨ ਜਿਨ੍ਹਾਂ ਨਾਲ ਨਾ ਤਾਂ ਕੋਈ ਸਮਝੌਤਾ ਅਤੇ ਨਾ ਹੀ ਵਪਾਰ ਕੀਤਾ ਜਾ ਸਕਦਾ ਹੈ। ਅੱਜ ਦੇ ਸਮੇਂ ਵਿਚ ਸਿੱਖਿਆ ਦੇ ਨਾਲ ਨਾਲ ਬੱਚਿਆਂ ਲਈ ਨੈਤਿਕ ਸਿੱਖਿਆ ਬਹੁਤ ਜ਼ਰੂਰੀ ਹੈ। ਸਿੱਖਿਆ ਨਾਲ ਹੀ ਚੰਗੇ ਸੰਸਕਾਰ ਆਉਂਦੇ ਹਨ ਅਤੇ ਇਕ ਵਿਅਕਤੀ ਜੀਵਨ ਵਿਚ ਨਵੀਆਂ ਉਚਾਈਆਂ ਨੂੰ ਛੂੰਹਦਾ ਹੈ।

ਰਾਜਪਾਲ ਦੱਤਾਤ੍ਰੇਅ ਛਾਉਣੀ ਦੇ ਬੀਪੀਐੱਸ ਪਲੈਨੇਟੇਰੀਅਮ ਵਿਚ ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਇੰਸ ਸੰਸਥਾ ਵੱਲੋਂ ਕਰਵਾਏ ‘ਮੰਥਨ ਸਕੂਲ ਲੀਡਰਸ਼ਿਪ ਸਮਿਟ-2021’ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਸਾਰੇ ਵਰਗ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਹੋਏ ਹਨ। ਇਸ ਮੌਕੇ ਅੰਬਾਲਾ ਡਿਵੀਜ਼ਨ ਦੀ ਕਮਿਸ਼ਨਰ ਰੇਣੂ ਐੱਸ ਫੁਲੀਆ, ਡੀਸੀ ਵਿਕਰਮ ਸਿੰਘ, ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਅਤੇ ਹੋਰ ਅਧਿਕਾਰੀ ਮੌਜੂਦ ਸਨ।