ਚੰਡੀਗੜ੍ਹ

‘ਸਿਟੀ ਬਿਊਟੀਫੁੱਲ’ ਦੀ ਆਬੋ-ਹਵਾ ਸਾਫ਼ ਕਰੇਗਾ ‘ਸ਼ੁੱਧੀਕਰਨ ਟਾਵਰ’

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 07
ਸਿਟੀ ਬਿਊਟੀਫੁੱਲ ਦੀ ਆਬੋ ਹਵਾ ਨੂੰ ਸਾਫ਼ ਕਰਨ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਟਰਾਂਸਪੋਰਟ ਚੌਕ ਵਿੱਚ ਬਣਾਏ ਗਏ ਹਵਾ ਸ਼ੁੱਧੀਕਰਨ ਸਟੇਸ਼ਨ ਦਾ ਉਦਘਾਟਨ ਭਲਕੇ 7 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਦੇ ਸਲਾਹਕਾਰ ਧਰਮਪਾਲ ਕਰਨਗੇ। ਇਹ ਟਾਵਰ ਸ਼ਹਿਰ ਦੀ ਹਵਾ ਨੂੰ ਸਾਫ ਸੁਥਰਾ ਕਰਨ ਦਾ ਕੰਮ ਕਰੇਗਾ। ਹਵਾ ਦੇ ਸਾਫ਼ ਹੋਣ ਨਾਲ ਤਾਪਮਾਨ ਵੀ 5 ਤੋਂ 6 ਡਿਗਰੀ ਘਟ ਜਾਵੇਗਾ। ਇਸ ਟਾਵਰ ਨੂੰ ਦਿੱਲੀ ਦੀ ਕੰਪਨੀ ਨੇ ਤਿਆਰ ਕੀਤਾ। ਕੰਪਨੀ ਨੇ ਇਹ ਟਾਵਰ 24 ਮੀਟਰ ਦੀ ਉਚਾਈ ’ਤੇ ਬਣਾਇਆ ਜਿਸ ਨਾਲ ਆਲੇ-ਦੁਆਲੇ 500 ਮੀਟਰ ਦੇ ਦਾਇਰੇ ਵਿੱਚ ਹਵਾ ਨੂੰ ਸਾਫ਼ ਕੀਤਾ ਜਾਵੇਗਾ। ਹਵਾ ਸ਼ੁੱਧੀਕਰਨ ਸਟੇਸ਼ਨ ’ਤੇ ਸਕਰੀਨ ਲਗਾਈ ਜਾਵੇਗੀ ਜਿਸ ’ਤੇ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।