ਧਰਮ ਤੇ ਵਿਰਸਾ

ਸਾਉਣ ਮਹੀਨੇ ਦੇ ਤੀਜੇ ਸੋਮਵਾਰ ਮਹਾਕਾਲੇਸ਼ਵਰ ਦੇ ਦਰਸ਼ਨਾਂ ਲਈ ਉਮੜੀ ਭੀੜ

ਫ਼ੈਕ੍ਟ ਸਮਾਚਾਰ ਸੇਵਾ
ਉੱਜੈਨ ਅਗਸਤ 09
ਮੱਧ ਪ੍ਰਦੇਸ਼ ਦੇ ਉੱਜੈਨ ’ਚ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭਗਵਾਨ ਮਹਾਕਾਲੇਸ਼ਵਰ ਦੇ ਦਰਸ਼ਨ ਕੀਤੇ। ਮੰਦਰ ਪ੍ਰਬੰਧਨ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਾਕਾਲੇਸ਼ਵਰ ਮੰਦਰ ਦੇ ਕਿਵਾੜ ਅੱਜ ਤੜਕੇ ਢਾਈ ਵਜੇ ਖੋਲ੍ਹ ਦਿੱਤੇ ਗਏ ਅਤੇ ਰੋਜ਼ਾਨਾ ਸਵੇਰੇ ਹੋਣ ਵਾਲੀ ਆਰਤੀ ਵਿਚ ਭਗਵਾਨ ਮਹਾਕਾਲ ਨੂੰ ਵਿਸ਼ੇਸ਼ ਬੈਲ ਪੱਤਰਾਂ ਦੀ ਮਾਲਾ ਭੇਟ ਕੀਤੀ ਗਈ। ਮਹਾਕਾਲੇਸ਼ਵਰ ਦਾ ਭੰਗ, ਚੰਦਨ, ਫ਼ਲ, ਕੱਪੜਿਆਂ ਆਦਿ ਨਾਲ ਸ਼ਿੰਗਾਰ ਕੀਤਾ ਗਿਆ। ਇਸ ਮੌਕੇ ਮੰਦਰ ਦੇ ਨੰਦੀ ਹਾਲ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ। ਸਾਉਣ ਮਹੀਨੇ ਦੇ ਸੋਮਵਾਰ ਦੇ ਦਿਨ ਮਹਾਕਾਲੇਸ਼ਵਰ ਦੇ ਦਰਸ਼ਨਾਂ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਇਕ ਦਿਨ ਪਹਿਲਾਂ ਹੀ ਪਹੁੰਚ ਗਏ ਸਨ। ਕੱਲ ਦੇਰ ਰਾਤ ਇੱਥੇ ਮੀਂਹ ਪਿਆ ਪਰ ਸ਼ਰਧਾਲੂਆਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਮੰਦਰ ’ਚ ਇਕੱਠੀ ਹੋਣੀ ਸ਼ੁਰੂ ਹੋਈ ਅਤੇ ਮੰਦਰ ਦੇ ਕਿਵਾੜ ਖੁੱਲ੍ਹਦੇ ਹੀ ਮੰਦਰ ਜੈਕਾਰਿਆਂ ਨਾਲ ਗੂੰਜ ਉਠਿਆ। ਸ਼ਹਿਰ ਵਿਚ ਸਥਿਤ ਕਈ ਮੰਦਰਾਂ ਵਿਚ ਖ਼ਾਸ ਕਰ ਕੇ ਸੋਮਵਾਰ ਨੂੰ ਜਲ ਅਭਿਸ਼ੇਕ ਕਰ ਕੇ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਮਹਾਕਾਲੇਸ਼ਵਰ ਮੰਦਰ ’ਚ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਸਵੇਰੇ 5 ਵਜੇ ਤੋਂ ਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋਇਆ।

More from this section