ਪੰਜਾਬ

ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ ਹੋਇਆ 6ਵਾਂ ਆਮ ਇਜਲਾਸ

ਫ਼ੈਕ੍ਟ ਸਮਾਚਾਰ ਸੇਵਾ ਫਾਜ਼ਿਲਕਾ, ਸਤੰਬਰ 30

ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ 6ਵਾਂ ਆਮ ਇਜਲਾਸ ਮਿੱਲ ਦੇ ਚੇਅਰਮੈਨ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਇਜਲਾਸ ਵਿੱਚ ਮਿੱਲ ਦੇ ਹਿੱਸੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮਿੱਲ ਦੇ ਚੇਅਰਮੈਨ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਆਮ ਇਜਲਾਸ ਦੀ ਸ਼ੁਰੂਆਤ ਕੀਤੀ ਗਈ।ਮਿੱਲ ਦੇ ਚੇਅਰਮੈਨ ਅਸ਼ਵਨੀ ਕੁਮਾਰ ਅਤੇ ਬੋਰਡ ਵੱਲੋਂ ਮਿੱਲ ਦੇ ਇਤਿਹਾਸ ਬਾਰੇ ਸੰਖੇਪ ਵਰਣਨ ਕੀਤਾ ਗਿਆ, ਜਿਸ ਵਿੱਚ ਮਿੱਲ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਦਰਪੇਸ਼ ਆਈਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ।ਇਸ ਮੌਕੇ ਮਿੱਲ ਦੇ ਵਾਈਸ ਚੇਅਰਮੈਨ ਵਿਕਰਮਜੀਤ, ਡਾਇਰੈਕਟਰ ਜਸਪਿੰਦਰ ਸਿੰਘ, ਡਾਇਰੈਕਟਰ ਤੇਜ਼ ਸਿੰਘ, ਡਾਇਰੈਕਟਰ ਮੰਗਤ ਰਾਮ, ਡਾਇਰੈਕਟਰ ਚੇਤ ਰਾਮ, ਡਾਇਰੈਕਟਰ ਕੈਲਾਸ਼ ਰਾਣੀ ਅਤੇ ਡਾਇਰੈਕਟਰ ਅਸ਼ੋਕ ਕੁਮਾਰ ਵੀ ਹਾਜ਼ਰ ਸਨ। ਡਾ. ਗੁਲਜਾਰ ਸਿੰਘ ਸੰਘੇੜਾ ਪ੍ਰਿਂਸੀਪਲ ਸਾਇੰੰਸਦਾਨ ਖੇਤਰੀ ਖੋਜ਼ ਕੇਂਦਰ ਕਪੂਰਥਲਾ, ਡਾ. ਕੁਲਦੀਪ ਸਿੰਘ ਐਗਰੋਨੋਮਿਸਟ ਖੇਤਰੀ ਖੋਜ਼ ਕੇਂਦਰ ਫਰੀਦਕੋਟ, ਡਾ. ਰਾਮ ਸਿੰਘ ਗਿੱਲ ਸਹਾਇਕ ਗੰਨਾ  ਵਿਕਾਸ ਅਫਸਰ  ਫਰੀਦਕੋਟ, ਡਾ. ਨਵਿੰਦਰਪਾਲ ਸਿੰਘ ਏ.ਡੀ.ਓ.(ਕੇਨ), ਡਾ. ਪਰਮਿੰਦਰ ਸਿੰਘ ਏ.ਡੀ.ਓ.(ਕੇਨ) ਵੱਲੋਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀਆਂ ਕਿਸਮਾਂ, ਗੰਨੇ ਦੀ ਬਿਜਾਈ, ਗੰਨੇ ਦੀ ਫਸਲ ਦੀ ਸਾਂਭ-ਸੰਭਾਲ, ਗੰਨੇ ਦੀਆਂ ਬੀਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਗੰਨੇ ਦੇ ਝਾੜ ਅਤੇ ਕਟਾਈ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ । ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਕੰਵਲਜੀਤ ਸਿੰਘ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਉਂ ਜ਼ੋ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਹਿੰਦੀ ਪੂਰੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਭਾਅ ਵੀ 50 ਰੁਪਏ ਪ੍ਰਤੀ ਕੁਇੰਟਲ ਵਧਾ ਕੇ 310 ਰੁਪਏ ਪ੍ਰਤੀ ਕੁਇੰਟਲ ਤੋਂ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਇਸ ਲਈ ਉਹ ਵੱਧ ਤੋਂ ਵੱਧ ਗੰਨਾ ਬੀਜ਼ਣ। ਮਿੱਲ ਦੇ ਮੁੱਖ ਗੰਨਾ ਵਿਕਾਸ ਅਫਸਰ ਮਨਦੀਪ ਸਿੰਘ ਅਤੇ ਪ੍ਰਿਥੀ ਰਾਜ ਗੰਨਾ ਵਿਕਾਸ ਇੰਨਸਪੈਕਟਰ ਨੇ ਕਿਹਾ ਕਿ ਕਿਸਾਨ ਭਰਾ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਪਣਾ ਗੰਨਾ ਸਾਫ ਸੁਥਰਾ ਲੈ ਕੇ ਆਉਂਣ, ਜ਼ੋ ਕਿ ਬਾਈਡਿੰਗ ਮੈਟੀਰੀਅਲ ਸਬੰਧੀ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਾ ਹੋਵੇੇ, ਤਾਂ ਜ਼ੋ ਮਿੱਲ ਨੂੰ ਅਣਚਾਹੇ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਮਿੱਲ ਮਿੱਥੇ ਗਏ ਟੀਚੇ ਪ੍ਰਾਪਤ ਕਰ ਸਕੇ।ਉਹਨਾਂ ਨੇ ਕਿਹਾ ਗਿਆ ਕਿ ਸਮੂਹ ਗੰਨਾ ਕਾਸ਼ਤਕਾਰ ਇਸ ਕੰਮ ਵਿੱਚ ਆਪਣਾ ਪੂਰਣ ਸਹਿਯੋਗ ਦੇਣ ਕਿਉਂਕਿ ਇਹ ਮਿੱਲ ਉਹਨਾਂ ਦੀ ਆਪਣੀ ਮਿੱਲ ਹੈ। ਇਸ ਸਮਾਰੋਹ ਵਿੱਚ ਸੂਗਰਫੈੱਡ ਪੰਜਾਬ ਦੇ ਨੁੰਮਾਇੰਦੇ ਵਜੋਂ ਸੁਸ਼ੀਲ ਕੁਮਾਰ, ਲੇਬਰ ਵੈਲਫੇਅਰ ਅਫਸਰ, ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ ਸ਼ਿਰਕਤ ਕੀਤੀ ਗਈ।ਇਸ ਦੌਰਾਨ ਮਿੱਲ ਦੇ ਚੀਫ ਇੰਜੀਨੀਅਰ ਸਰਬਜੀਤ ਸਿੰਘ, ਮੁੱਖ ਰਸਾਇਣਕਾਰ ਏ.ਕੇ. ਤਿਵਾੜੀ, ਮੁੱਖ ਲੇਖਾ ਅਫਸਰ ਅਸ਼ੋਕ ਕੁਮਾਰ ਬੱਬਰ, ਦਫਤਰ ਨਿਗਰਾਨ ਸਤੀਸ਼ ਠਕਰਾਲ ਤੋਂ ਇਲਾਵਾ ਮਿੱਲ ਦੇ ਕਰਮਚਾਰੀ ਅਤੇ ਵਰਕਰ ਵੀ ਹਾਜ਼ਰ ਸਨ।