ਦੇਸ਼  /  ਵਪਾਰ

ਸਵੈ -ਇੱਛਾ ਲਾਕ ਡਾਊਨ : ਸੂਰਤ ‘ਚ ਕੋਰੋਨਾ ਲੜੀ ਤੋੜਨ ਲਈ ਕੱਪੜਾ ਅਤੇ ਹੀਰਾ ਬਾਜ਼ਾਰ ਬੰਦ

ਫ਼ੈਕ੍ਟ ਸਮਾਚਾਰ ਸੇਵਾ ਸੂਰਤ /ਅਹਿਮਦਾਬਾਦ , 17 ਅਪ੍ਰੈਲ : ਕੋਰੋਨਾ ਵਾਇਰਸ ਦੇ ਪ੍ਰਸਾਰ ਦਰਮਿਆਨ ਹੁਣ ਲੋਕਾਂ ਨੇ ਸਵੈ -ਅਨੁਸ਼ਾਸਨ ਦਾ ਤਰੀਕਾ ਇਸਤੇਮਾਲ ਕੀਤਾ ਹੈ। ਜਦ ਪੂਰਾ ਸ਼ਹਿਰ ਮੁਸ਼ਕਿਲ ਵਿੱਚ ਹੈ ਤਾਂ ਇਹ ਜ਼ਰੂਰੀ ਹੈ ਕਿ ਲੋਕ ਸਰਕਾਰ ਵੱਲੋਂ ਜਾਰੀ ਗਾਈਡ ਲਾਈਨ ਦਾ ਪਾਲਣ ਕਰਨ ਅਤੇ ਕੋਰੋਨਾ ਵਾਇਰਸ ਦੀ ਲੜੀ ਤੋੜਨ ਲਈ ਸਵੈ ਇੱਛਾ ਤਾਲਾਬੰਦੀ ਦੀ ਲੋੜ ਹੁੰਦੀ ਹੈ। ਸੂਰਤ ਟੈਕਸਟਾਈਲ ਅਤੇ ਡਾਇਮੰਡ ਵਪਾਰੀਆਂ ਦੇ ਸਨਅਤ ਨਗਰ ਸੂਰਤ ਨੇ ਸਵੈ ਇੱਛਾ ਤਾਲਾਬੰਦੀ ਦਾ ਐਲਾਨ ਕੀਤਾ ਹੈ ਅਤੇ ਇਹ ਸਫ਼ਲ ਹੁੰਦਾ ਵੀ ਨਜ਼ਰ ਆ ਰਿਹਾ ਹੈ। ਪਰ ਨਾਲ ਹੀ ਵਪਾਰੀ ਵਰਗ ਦੇ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਕਰਨ ਦੇ ਫੈਸਲੇ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ । ਸੂਰਤ ਇੱਕ ਸਨਅਤੀ ਸ਼ਹਿਰ ਹੈ। ਸੁਭਾਵਿਕ ਰੂਪ ‘ਤੇ ਇੱਥੋਂ ਦੇ ਲੋਕਾਂ ਦੀ ਆਵਾਜਾਈ ਹੋਰ ਸ਼ਹਿਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਪਿਛਲੇ ਕਈ ਦਿਨਾਂ ਤੋਂ ਸੂਰਤ ਨਗਰ ਨਿਗਮ ਨੇ ਕੋਰੋਨਾ ਵਾਇਰਸ ਦੀ ਜਾਂਚ ਨੂੰ ਅੱਗੇ ਵਧਾਇਆ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਕੱਪੜਾ ਬਾਜ਼ਾਰ ਅਤੇ ਹੀਰਾ ਕਾਰਖਾਨੇ ਸਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਪਾਰੀਆਂ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਆਪਣੇ ਤਰੀਕੇ ਨਾਲ ਮਹੱਤਵਪੂਰਨ ਫ਼ੈਸਲਾ ਲੈਣ ਦਾ ਇਰਾਦਾ ਕੀਤਾ। ਪ੍ਰਸ਼ਾਸਨ ਆਪਣੇ ਢੰਗ ਨਾਲ ਕੰਮ ਕਰ ਰਿਹਾ ਹੈ .ਪਰ ਆਪਣੀ ਖੁਦ ਦੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵਪਾਰੀ ਸੰਗਠਨਾਂ ਨੇ ਅੱਗੇ ਆ ਕੇ ਸਵੈ ਇੱਛਾ ਤਾਲਾਬੰਦੀ ਦਾ ਫ਼ੈਸਲਾ ਕੀਤਾ ਹੈ। ਹੀਰਾ ਉਦਯੋਗ ਨੇ ਵੀ ਸਵੈ ਇੱਛਾ ਤਾਲਾਬੰਦੀ ਦਾ ਐਲਾਨ ਕੀਤਾ। ਅੱਜ ਵਰਾਛਾਂ ,ਕਤਾਰਗਾਮ ,ਕਪੋਦਰਾ ਸਹਿਤ ਸਾਰੇ ਖੇਤਰਾਂ ਵਿੱਚ ਪ੍ਰਮੁੱਖ ਹੀਰਾ ਕਾਰਖਾਨੇ ਅਤੇ ਹੀਰਿਆਂ ਦੇ ਬਾਜ਼ਾਰ ਵਿੱਚ ਸਹਿਜ ਤਾਲਾਬੰਦੀ ਦੇਖੀ ਗਈ। ਲੱਖਾਂ ਵਪਾਰੀ ਅਤੇ ਦਲਾਲ ਅੱਜ ਨਜ਼ਰ ਨਹੀਂ ਆਏ। ਹੀਰਾ ਬਾਜ਼ਾਰ ਵਿਚ ਕੋਰੋਨਾ ਦਾ ਵਾਈਰਸ ਦਰ ਕਾਫ਼ੀ ਜ਼ਿਆਦਾ ਵਧ ਰਹੀ ਹੈ , ਜੋ ਸ਼ਹਿਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੀਰੇ ਦੇ ਵਪਾਰੀਆਂ ਨੇ ਵਾਇਰਸ ਦੀਆਂ ਕੜੀਆਂ ਤੋੜਨ ਲਈ ਇਕ ਸਹਿਜ ਤਾਲਾਬੰਦੀ ਨੂੰ ਗੰਭੀਰਤਾ ਨਾਲ ਮੰਨਿਆ ਹੈ। ਸੂਰਤ ਟੈਕਸਟਾਈਲ ਮਾਰਕੀਟ ਵਿੱਚ ਸਵੇਰੇ ਤੋਂ ਹੀ ਦ੍ਰਿਸ਼ ਨੂੰ ਦੇਖਦੇ ਹੋਏ ਇਹ ਸਾਫ਼ ਸੀ ਕਿ ਵਪਾਰੀਆਂ ਨੇ ਅਨੁਸ਼ਾਸ਼ਤ ਢੰਗ ਨਾਲ ਸਹਿਜ ਤਾਲਾਬੰਦੀ ਨੂੰ ਸਫਲਤਾਪੂਰਵਕ ਕੀਤਾ ਹੈ। ਸਾਰੇ ਬਾਜ਼ਾਰ ਬੰਦ ਹੋਣ ਕਾਰਨ ਬੰਦ ਰਹੇ ਕੱਪੜਾ ਬਾਜ਼ਾਰ ਦੀਆਂ ਮਾਰਕੀਟਾਂ ਦੇ ਗੇਟਾਂ ‘ਤੇ ਕਪੜਿਆ ਦੀਆਂ ਵੱਡੀਆਂ ਵੱਡੀਆਂ ਗੱਠਾਂ ਦੇ ਚੱਟਾਨਾਂ ਵਰਗੇ ਢੇਰ ਲੱਗੇ ਹੋਏ ਸਨ। ਸੂਰਤ ਚੈਂਬਰ ਆਫ ਕਾਮਰਸ ਸਹਿਤ ਸਾਰੇ ਵਪਾਰ ਸੰਗਠਨਾਂ ਨੇ ਪਿਛਲੇ ਕਈ ਦਿਨਾਂ ਤੋਂ ਮੀਡੀਆ ਰਾਹੀਂ ਇਕ ਦੂਜੇ ਨਾਲ ਸੰਪਰਕ ਕੀਤਾ ਸੀ। ਸ਼ਹਿਰ ਦੀ ਸਥਿਤੀ ਬਾਰੇ ਡੂੰਘੀ ਚਰਚਾ ਤੋਂ ਬਾਅਦ ਦੋ ਦਿਨ ਪਹਿਲੇ ਵੱਖ ਵੱਖ ਸੰਗਠਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੀਆਂ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੀ ਲੋੜ ਹੈ। ਸ਼ਹਿਰ ਦੀਆਂ ਵੱਖ ਵੱਖ ਵਪਾਰਕ ਇਕਾਈਆਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਸਵੈਇੱਛਕ ਤਾਲਾਬੰਦੀ ਦਾ ਐਲਾਨ ਕੀਤਾ। ਦੱਖਣੀ ਗੁਜਰਾਤ ਚੈਂਬਰ ਆਫ ਕਮਰਸ ਵੱਲੋਂ ਕਰੋਨਾ ਦੀ ਲੜੀ ਨੂੰ ਤੋੜਨ ਲਈ ਜਨਹਿੱਤ ਵਿੱਚ ਕਈ ਇਕਾਈਆਂ ਨੂੰ ਸਵੈ ਇੱਛਾ ਨਾਲ 48 ਘੰਟੇ ਲਈ ਬੰਦ ਕਰਨ ਦੀ ਅਪੀਲ ਕੀਤੀ ਗਈ ।ਚੈਂਬਰ ਆਫ ਕਾਮਰਸ ਦੀ ਇਸ ਪਹਿਲ ਨੂੰ ਵੱਧ ਤੋਂ ਵੱਧ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਚੈਂਬਰ ਆਫ ਕਾਮਰਸ ਦੇ ਪ੍ਰਧਾਨ ਦਿਨੇਸ਼ ਨਵਾਰੀਆ ਨੇ ਕਿਹਾ ਕਿ ਸਾਨੂੰ ਕੋਰੋਨਾ ਮਾਮਲਿਆਂ ਵਿਚ ਹੋ ਰਹੇ ਵਾਧੇ ਨੂੰ ਕੰਟਰੋਲ ਕਰਨ ਲਈ ਸੂਰਤ ਅਤੇ ਦੱਖਣੀ ਗੁਜਰਾਤ ਦੇ ਸੰਗਠਨਾਂ ਨਾਲ ਮਿਲ ਕੇ ਚੱਲਣ ਦੀ ਜ਼ਰੂਰਤ ਹੈ। ਇਸ ਸਵੈ ਇੱਛਕ ਬੰਦ ਬਾਰੇ ਕਾਰੀਗਰ ਵਰਗ ਨੂੰ ਸੂਚਿਤ ਕਰ ਕੇ ਦੱਸਿਆ ਗਿਆ ਹੈ ਕਿ ਇਹ ਬੰਦ 48 ਘੰਟੇ ਲਈ ਹੈ ਤਾਂ ਕਿ ਉਹ ਕਿਸੇ ਗ਼ਲਤਫ਼ਹਿਮੀ ਕਰਕੇ ਇੱਥੋਂ ਜਾ ਨਾ ਸਕਣ।

More from this section