ਪੰਜਾਬ

ਸਰਕਾਰ ਵੱਲੋਂ ਬੱਚਿਆਂ ਦੇ ਨਿਯਮਿਤ ਟੀਕਾਕਰਣ ਸੂਚੀ ਵਿੱਚ ਹੁਣ ਪੀ.ਸੀ.ਵੀ. ਵੈਕਸੀਨ ਵੀ ਕੀਤੀ ਜਾਵੇਗੀ ਸ਼ਾਮਿਲ

ਫ਼ੈਕ੍ਟ ਸਮਾਚਾਰ ਸੇਵਾ
ਸ੍ਰੀ ਮੁਕਤਸਰ ਸਾਹਿਬ, ਅਗਸਤ 13
ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ਵਿੱਚ ਹੇਠ ਡਬਲਿਯੂ. ਐਚ.ਓ. ਯੂਨਿਟ ਫਰੀਦਕੋਟ ਵੱਲੋਂ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਵਿਭਾਗ ਦੀ ਨਿਯਮਿਤ ਟੀਕਾਕਰਣ ਸੂਚੀ ਵਿੱਚ ਨਵੀਂ ਸ਼ਾਮਿਲ ਕੀਤੀ ਜਾ ਰਹੀ ਪੀ.ਸੀ.ਵੀ. ਵੈਕਸੀਨ (ਨਿਊਮੋਕੋਕੋਲ ਕੰਜੂਗੇਟ ਵੈਕਸੀਨ) ਸਬੰਧੀ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪ੍ਰੋਗ੍ਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰ, ਨੋਡਲ ਅਫ਼ਸਰ, ਬੀ.ਈ.ਈ., ਐਲ.ਐਚ.ਵੀ., ਮ.ਪ.ਹ.ਵ. (ਫੀਮੇਲ) ਨੇ ਭਾਗ ਲਿਆ। ਇਸ ਸਮੇਂ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਨੌ ਮਾਰੂ ਬਿਮਾਰੀਆਂ ਦੇ ਖਾਤਮੇ ਲਈ ਚੱਲ ਰਹੇ ਟੀਕਾਕਰਨ ਅਧੀਨ ਬੱਚਿਆਂ ਵਿੱਚ ਵੈਕਸ਼ੀਨੇਸ਼ਨ ਕਰਕੇ ਬੱਚਿਆਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ। ਹੁਣ ਨਿਊਮੋਕੋਕਲ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਦੀ ਨਿਯਮਿਤ ਟੀਕਾਕਰਣ ਸੂਚੀ ਵਿੱਚ ਪੀ.ਸੀ.ਵੀ. ਵੈਕਸੀਨ ਸ਼ਾਮਿਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬੱਚਿਆਂ ਦੀਆਂ ਜ਼ਿਆਦਾਤਾਰ ਮੌਤਾਂ ਨਿਊਮੋਕੋਕਲ ਬਿਮਾਰੀ ਕਾਰਣ ਹੋ ਜਾਂਦੀਆਂ ਹਨ। ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ, ਪਰ ਇਹ ਖਤਰਾ ਉਮਰ ਦੇ ਪਹਿਲੇ 24 ਮਹੀਨਿਆਂ ਤੱਕ ਰਹਿੰਦਾ ਹੈ। ਪੀ.ਸੀ.ਵੀ. ਟੀਕਾਕਰਣ ਨਾ ਸਿਰਫ ਟੀਕਾਕਰਣ ਕਰਵਾਉਣ ਵਾਲੇ ਬੱਚੇ ਨੂੰ ਬਚਾਏਗਾ, ਬਲਕਿ ਨਿਊਮੋਕੋਕਲ ਬਿਮਾਰੀ ਦਾ ਸਮਾਜ ਵਿੱਚ ਹੋਰ ਬੱਚਿਆਂ ਵਿੱਚ ਫੈਲਣ ਦਾ ਖਤਰਾ ਵੀ ਇਸ ਕੀਟਾਣੂ ਦੇ ਸੰਚਾਰਨ ਨੂੰ ਰੋਕ ਕੇ ਘੱਟ ਕਰੇਗਾ। ਉਹਨਾਂ ਦੱਸਿਆ ਕਿ ਇਹ ਟੀਕਾ ਬੱਚੇ ਨੂੰ ਡੇਢ ਮਹੀਨੇ, ਸਾਢੇ ਤਿੰਨ ਮਹੀਨੇ ਅਤੇ ਬੂਸਟਰ ਖੁਰਾਕ 9 ਮਹੀਨੇ ਦੀ ਉਮਰ ਤੇ ਲਗਾਈ ਜਾਇਆ ਕਰੇਗੀ। ਇਸ ਸਮੇਂ ਡਾ ਮੇਘਾ ਸਰਵੇਲੈਂਸ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਨਿਊਮੋਕੋਕਲ ਬਿਮਾਰੀ ਤੇ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਤਿਆਰ ਕੀਤੀ ਗਈ ਨੀਤੀ ਅਨੁਸਾਰ ਸਿਹਤ ਸਟਾਫ਼ ਨੂੰ ਟ੍ਰੇਂਡ ਕਰਨ ਲਈ ਟ਼ੇਨਿੰਗਾਂ/ਵਰਕਸ਼ਾਪਾਂ  ਕਰਵਾਈਆਂ ਜਾ ਰਹੀਆਂ ਹਨ।  ਨਿਊਮੋਕੋਕਲ (ਨਮੋਨੀਆ) ਬਿਮਾਰੀ ਸਬੰਧੀ ਸਿਹਤ ਸਟਾਫ਼ ਨੂੰ ਸੈਂਸੇਟਾਈਜ਼ ਅਤੇ ਮਾਹਿਰ ਕਰਨ ਲਈ ਅੱਜ ਜਿਲ੍ਹਾ ਪੱਧਰ ਤੇ ਟ੍ਰੇਨਿੰਗ/ਵਰਕਸ਼ਾਪ ਕੀਤੀ ਗਈ। ਇਸ ਵਰਕਸ਼ਾਪ ਵਿੱਚ ਨਿਊਮੋੋਕੋਕਲ ਵੈਕਸੀਨ ਸਬੰਧੀ ਸਟਾਫ਼ ਨੂੰ ਟ੍ਰੇਨਿੰਗ ਦਿੱਤੀ ਗਈ ਤਾਂ ਜੋੋ ਸਿਵਲ ਹਸਪਤਾਲਾਂ ਅਤੇ ਸੀ.ਐਚ.ਸੀ. ਪੱਧਰ ਤੇ ਹੋਰ ਸਟਾਫ਼ ਨੂੰ ਟ੍ਰੇਂਡ ਕੀਤਾ ਜਾ ਸਕੇ। ਡਾ ਮੇਘਾ ਨੇ ਨਿਊਮੋਕੋਕਲ ਬਿਮਾਰੀ ਸਬੰਧੀ ਪ੍ਰੈਸ਼ਨਟੇਸ਼ਨ ਦਿੱਤੀ ਅਤੇ ਇਸ ਬਿਮਾਰੀ ਸਬੰਧੀ ਵੱਖ ਵੱਖ ਵੀਡੀਓ ਦਿਖਾ ਕੇ ਜਾਣਕਾਰੀ ਦਿੱਤੀ। ਇਸ ਮੋੌਕੇ ਡਾ ਗੌਤਮ ਕਮਰਾ ਬੱਚਿਆਂ ਦੇ ਮਾਹਿਰ ਨੇ ਵੈਕਸ਼ੀਨੇਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਵਿੱਚ ਲੋਕਾਂ ਨੂੰ ਟੀਕਾਕਰਣ ਸਬੰਧੀ ਜਾਗਰੂਕ ਕਰਨ ਲਈ ਲੋੜੀਂਦੀਆਂ ਗਤੀਵਿਧੀਆਂ ਕੀਤੀਆਂ ਜਾਣ ਅਤੇ ਜੇਕਰ ਉਕਤ ਬਿਮਾਰੀ ਸਬੰਧੀ ਕੋਈ ਕੇਸ ਹੋਂਦ ਵਿੱਚ ਆਉਂਦਾ ਹੈ ਤਾਂ ਉਸਦੀ ਬਕਾਇਦਾ ਰਿਪੋਰਟ ਤੁਰੰਤ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀ ਜਾਵੇ। ਜਕਤ ਤਠਖਟ ਡਾ ਸੁਨੀਲ ਬਾਂਸਲ, ਡਾ ਸ਼ਤੀਸ ਗੋਇਲ, ਡਾ ਵਿਕਰਮ ਅਸੀਜਾ, ਡਾ ਸੀਮਾ ਗੋਇਲ, ਡਾ ਮੋਨਿਕਾ, ਡਾ ਰੋਬਿਨ, ਡਾ ਸ਼ਕਤੀਪਾਲ, ਡਾ ਇਕਬਾਲ ਸਿੰਘ, ਡਾ ਮਨੋਜ, ਡਾ ਹਰਮਨ, ਸੁਖਮੰਦਰ ਸਿੰਘ ਅਤੇ ਵਿਨੌਦ ਖੁਰਾਣਾ ਆਦਿ ਹਾਜਰ ਸਨ।