ਸਰਕਾਰ ਦੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਾਂ : ਜੱਸ ਬਾਜਵਾ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੁਲਾਈ 5

ਪੰਜਾਬੀ ਗਾਇਕ ਜੱਸ ਬਾਜਵਾ ਕਿਸਾਨੀ ਅੰਦੋਲਨ ਨੂੰ ਲੈ ਕੇ ਦਿਨ-ਰਾਤ ਆਵਾਜ਼ ਚੁੱਕ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਜੱਸ ਬਾਜਵਾ ਦੀ ਸਰਗਰਮੀ ਕਿਸਾਨੀ ਅੰਦੋਲਨ ’ਚ ਦੇਖਣ ਨੂੰ ਮਿਲ ਰਹੀ ਹੈ। ਉਥੇ ਹਾਲ ਹੀ ’ਚ ਜੱਸ ਬਾਜਵਾ ’ਤੇ ਪਰਚਾ ਵੀ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ।

ਜੱਸ ਬਾਜਵਾ ਨੇ ਆਪਣੇ ਇੰਟਰਵਿਊ ’ਚ ਦੱਸਿਆ ਕਿ ਸਰਕਾਰ ਭਾਵੇਂ ਇਕ ਛੱਡ ਕੇ 35 ਪਰਚੇ ਉਨ੍ਹਾਂ ’ਤੇ ਪਾ ਦੇਵੇ, ਉਹ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਇਸ ਨਾਲ ਉਹ ਹੋਰ ਜ਼ਿਆਦਾ ਤਾਕਤ ਨਾਲ ਅੱਗੇ ਆਉਣਗੇ। ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਵੱਲ ਪ੍ਰੇਰਿਤ ਕਰਨ ਦੇ ਸਵਾਲ ’ਤੇ ਜੱਸ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੰਵਰ ਗਰੇਵਾਲ ਤੇ ਲੱਖਾ ਸਿਧਾਣਾ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਵੱਲ ਖਿੱਚ ਸਕਦੇ ਹਨ। ਜੇਕਰ ਉਹ ਨੌਜਵਾਨਾਂ ਦੀ ਅਗਵਾਈ ਕਰਦੇ ਹਨ ਤਾਂ ਨੌਜਵਾਨਾਂ ਦਾ ਇਕੱਠ ਕਿਸਾਨੀ ਅੰਦੋਲਨ ’ਚ ਵੱਧ ਸਕਦਾ ਹੈ।

More from this section