ਸਕੀਮਾਂ ਲਾਗੂ ਹੋਣ ਤੇ ਜਰੂਰਤਮੰਦ ਲੋਕਾਂ ਨੂੰ ਮਿਲੇਗਾ ਲਾਭ 

ਫ਼ੈਕ੍ਟ ਸਮਾਚਾਰ ਸੇਵਾ
ਲੁਧਿਆਣਾ  ਮਈ 13

ਰਾਜ ਪੱਧਰ ਤੇ ਘੱਟ ਗਿਣਤੀ ਵਰਗ (ਸਿੱਖ, ਕ੍ਰਿਸਚਿਅਨ, ਮੁਸਲਮਾਨ, ਬੋਧੀ, ਪਾਰਸੀ ਅਤੇ ਜੈਨੀ) ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਜੋ ਬੰਦ ਹੋ ਗਈਆਂ ਹਨ ਨੂੰ ਮੁੜ ਸੁਰੂ  ਕਰਾਉਣ ਦੇ ਉਦੇਸ਼ ਨਾਲ ਮੁਹੱਮਦ ਗੁਲਾਬ (ਵਾਈਸ ਚੈਅਰਮੈਨ ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ),ਵਲੋਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਖਾਸ ਮੁਲਾਕਾਤ ਕੀਤੀ ਗਈ।ਜਾਰੀ ਪ੍ਰੈਸ ਨੋਟ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਮੁਹੱਮਦ ਗੁਲਾਬ ਨੇ ਦਸਿਆ ਕਿ ਰਾਜ ਸਰਕਾਰ ਵਲੋਂ ਘੱਟ ਗਿਣਤੀ ਵਰਗਾਂ ਦੇ ਲੋਕਾਂ ਨੂੰ ਛੋਟੇ-ਛੋਟੇ ਧੰਦਿਆਂ ਲਈ ਕਰਜੇ ਦੇ ਕੇ ਉਹਨਾਂ ਦੀ ਆਰਥਿਕ ਦਸਾ ਸੁਧਾਰਨ ਲਈ ਉਹਨਾਂ ਨੂੰ ਕਰਜਾ ਦੇਕੇ ਆਰਥਿਕ ਤੋਰ ਤੋਂ ਮਦਦ ਕੀਤੀ ਜਾਂਦੀ ਸੀ। ਉਹਨਾਂ ਵਲੋਂ  ਮਾਨਯੋਗ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬੈਕਫਿੰਕੋ ਦੀ ਸਥਾਪਨਾ ਸਾਲ 1976 ਵਿੱਚ ਰਾਜ ਦੀਆ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਕੀਤੀ ਗਈ ਸੀ। ਭਾਰਤ ਸਰਕਾਰ ਵਲੋ ਰਾਸਟਰੀ ਪਛੜੀਆਂ ਸ੍ਰੇਣੀਆਂ ਵਿੱਤ ਤੇ ਵਿਕਾਸ ਕਾਰਪੋਰੇਸਨ (ਐਨ.ਬੀ.ਸੀ.ਐਫ.ਡੀ.ਸੀ.) ਅਤੇ ਰਾਸਟਰੀ ਘੱਟ ਗਿਣਤੀ ਵਿੱਤ ਅਤੇ ਵਿਕਾਸ ਕਾਰਪੋਰੇਸਨ ( ਐਨ਼ ਐਮ਼ ਡੀ਼ ਐਫ਼ ਸੀ਼ ) ਦੀ  ਸਥਾਪਨਾ ਕਰਨ ਉਪਰੰਤ ਬੈਕਫਿੰਕੋ ਨੂੰ ਪੰਜਾਬ ਸਰਕਾਰ ਵਲੋ ਇਹਨਾਂ ਦੋਵੇ ਰਾਸਟਰੀ ਕਾਰਪੋਰੇਸਨਾਂ ਦੀਆਂ ਸਵੈੑ-ਰੁਜਗਾਰ ਸਕੀਮਾਂ ਨੂੰ ਰਾਜ ਵਿੱਚ ਲਾਗੂ ਕਰਨ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ ਅਤੇ ਇਨਾਂ ਸਕੀਮਾਂ ਤਹਿਤ ਕੇਵਲ 6% ਸਲਾਨਾ ਵਿਆਜ ਦਰ ਉਪਰ ਟਾਰਗਟ ਗਰੁੱਪ ਨੂੰ ਕਰਜੇ ਮੁਹੱਈਆਂ ਕਰਵਾਏ ਜਾਂਦੇ ਹਨ।ਉਹਨਾਂ ਕਿਹਾ ਕਿ ਬੈਕਫਿੰਕੋ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਪੰਜਾਬ ਸਰਕਾਰ ਵਲੋ ਦਿੱਤੀ ਜਾਂਦੀ ਪੂੰਜੀ ਰਾਸੀ ਵਿਚੋ ਸਵੈੑ-ਰੋਜਗਾਰ ਸਥਾਪਤ ਕਰਨ ਲਈ  6% ਸਲਾਨਾ ਵਿਆਜ ਦਰ ਤੇ ਕਰਜੇ ਮੁਹੱਈਆਂ ਕਰ ਰਹੀ ਹੈ। ਟਾਰਗਟ ਗਰੁੱਪ ਲਈ ਉਮਰ ਹੱਦ 18 ਸਾਲ ਤੋ 55 ਸਾਲ ਤੱਕ ਹੈ ਅਤੇ ਸਲਾਨਾ ਆਮਦਨ ਪੇਂਡੂ ਇਲਾਕਿਆਂ ਅਤੇ ਸਹਿਰੀ ਇਲਾਕਿਆਂ ਲਈ  300,000/- ਤੋ ਘੱਟ ਹੋਣੀ ਚਾਹੀਦੀ ਹੈ। ( 50% ਕਰਜੇ ਪੱਛੜੀਆਂ ਸ੍ਰੇਣੀਆਂ ਦੇ ਉਨਾਂ ਬਿਨੈਕਾਰਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 1,50,000/- ਰੁਪਏ ਤੱਕ ਹੋਵੇਗੀ) ਨਿਗਮ ਵਲੋ ਪਛੜੀਆਂ ਸ੍ਰੇਣੀਆਂ  ਲਈ ਐਜੂਕੇਸਨ ਲੋਨ ਸਕੀਮ ਤਹਿਤ ਕਰਜੇ ਦਿੱਤੇ ਜਾਂਦੇ ਹਨ। ਇਸ ਸਕੀਮ ਤਹਿਤ ਪੜ੍ਹਾਈ ਕਰਨ ਲਈ 4% ਵਿਆਜ ਦੀ ਦਰ ਤੇ ਦਿਤਾ ਜਾਂਦਾ ਹੈ। ਲੜਕੀਆਂ ਲਈ ਵਿਆਜ ਦੀ ਦਰ 3.5% ਸਲਾਨਾ ਹੈ।  ਕਰਜੇ ਦੀ ਵਾਪਸੀ ਕੋਰਸ ਖਤਮ ਹੋਣ ਤੋ 6 ਮਹੀਨੇ ਬਾਅਦ ਮਹੀਨਾਵਾਰ ਕਿਸਤਾਂ ਵਿੱਚ 5 ਸਾਲਾਂ ਵਿੱਚ ਕੀਤੀ ਜਾਂਦੀ ਹੈ।  ਵਿਦੇਸਾਂ ਵਿੱਚ ਪੜ੍ਹਾਈ ਲਈ 20 ਲੱਖ ਰੁਪਏ ਤੱਕ ਦਾ ਕਰਜਾ ਮੁਹੱਈਆਂ ਕਰਨ ਦਾ ਉਪਬੰਧ ਹੈ।

ਮੁਹੱਮਦ ਗੁਲਾਬ ਨੇ ਕਿਹਾ ਕਿ ਸਾਲ 2017 ਤੋ ਰਾਸਟਰੀ ਕਾਰਪੋਰੇਸਨ (ਐਨ.ਐਮ.ਡੀ.ਐਫ.ਸੀ.) ਨਵੀ ਦਿੱਲੀ ਦੀ ਦੇਣਦਾਰੀ ਜਿਆਦਾ ਹੋਣ ਕਰਕੇ ਉਹਨਾਂ ਵਲੋ ਘੱਟ ਗਿਣਤੀ ਵਰਗ (ਸਿੱਖ, ਮੁਸਲਮਾਨ, ਕ੍ਰਿਸਚਿਅਨ, ਬੋਧੀ, ਪਾਰਸੀ ਅਤੇ ਜੈਨੀ) ਨੂੰ ਸਸਤੇ ਵਿਆਜ ਦਰਾਂ ਤੇ ਟਰਮ ਲੋਨ ਦੇਣਾ ਬੰਦ ਕਰ ਦਿੱਤਾ ਹੈ, ਜਿਸ ਕਰਕੇ ਇਹਨਾਂ ਵਰਗਾਂ ਦੇ ਲੋੜਵੰਦ ਨੌਜਵਾਨ /ਵਿਅਕਤੀ ਇਹਨਾਂ ਸਕੀਮਾਂ ਦਾ ਲਾਭ ਲੈਣ ਤੋ ਵਾਂਝੇ ਹੋ ਗਏ ਹਨ।

 ਮੁਹੱਮਦ ਗੁਲਾਬ ਨੇ ਕੈਬਿਨੇਟ ਮੰਤਰੀ ਨੂੰ ਵਿਨਤੀ ਕੀਤੀ ਕਿ ਉਕਤ ਸਾਰੇ ਵਰਗ ਸਮਾਜ ਦਾ ਅੰਗ ਹਨ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਸਰਕਾਰ ਨੂੰ ਇਸ ਵਿਸ਼ੇ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿਓਂਕਿ ਇਹਨਾਂ ਵਿਚ ਉਹ ਨੌਜਵਾਨ ਵੀ ਸ਼ਾਮਿਲ ਹਨ ਜਿਨ੍ਹਾਂ ਦਾ ਕਰਜੇ ਦੀ ਘਾਟ ਦੇ ਚਲਦਿਆਂ ਅੱਜ ਭਵਿੱਖ ਸੰਕਟ ਵਿਚ ਹੈ। ਇਸ ਮੌਕੇ ਮਾਨਯੋਗ ਮੰਤਰੀ ਜੀ ਨੇ ਭਰੋਸਾ ਦਿਵਾਇਆ ਕਿ ਘੱਟ ਗਿਣਤੀ ਵਰਗ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਕਰਜੇ ਵੰਡਣ ਦੀਆਂ ਸਕੀਮਾਂ ਜੋ ਬੰਦ ਪਈਆਂ ਹਨ, ਉਹਨਾਂ ਸਕੀਮਾਂ ਨੂੰ ਮੁੜ ਸੁਰੂ ਕਰਨ ਲਈ ਜਲਦ ਹੀ ਉਹਨਾਂ ਵਲੋ ਮਹਿਕਮੇ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਣਨੀਤੀ ਬਣਾਈ ਜਾਵੇਗੀ। ਉਹਨਾਂ ਵਲੋ ਬੈਕਫਿੰਕੋ ਵਿੱਚ ਸਟਾਫ ਦੀ ਘਾਟ ਅਤੇ ਹੋਰ ਮੁਸਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਮੁਹੱਮਦ ਗੁਲਾਬ ਨੇ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਮਜ਼ੋਰ ਵਰਗ ਨੂੰ ਸਰਕਾਰ ਦੀ ਹਰ ਸੁਵਿਧਾ ਦਾ ਫਾਇਦਾ ਮਿਲੇ ਤਾਂਕਿ ਉਹਨਾਂ ਦਾ ਭਵਿੱਖ ਉੱਜਵਲ ਹੋ ਸਕੇ।

More from this section