ਫ਼ਿਲਮੀ ਗੱਲਬਾਤ

ਸ਼ਿਲਪਾ ਸ਼ੈੱਟੀ ਆਪਣੇ ਘਰ ਲੈ ਕੇ ਆਈ ‘ਗਣਪਤੀ’

ਫ਼ੈਕ੍ਟ ਸਮਾਚਾਰ ਸੇਵਾ
ਮੁੰਬਈ ਸਤੰਬਰ 08
ਭਗਵਾਨ ਗਣੇਸ਼ ਦੀ ਪੂਜਾ ਦੇ ਵਿਸ਼ੇਸ਼ ਦਿਨਾਂ ਦਾ ਪੁਰਬ ਗਣੇਸ਼ ਉਤਸਵ ਇਸ ਸਾਲ 10 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਪੌਰਾਣਿਕ ਮਾਨਤਾ ਅਨੁਸਾਰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤਰੁਥੀ ਤਿਥੀ ਵਾਲੇ ਦਿਨ ਭਗਵਾਨ ਗਣੇਸ਼ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਨੂੰ ਗਣੇਸ਼ ਚਤੁਰਥੀ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਉਥੇ ਹੀ ਮੁੰਬਈ ‘ਚ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਆਪਣੇ ਘਰ ਗਣਪਤੀ ਲੈ ਕੇ ਆਈ ਹੈ। ਇਸ ਵਾਰ ਅਦਾਕਾਰਾ ਦੀ ਧੀ ਦਾ ਪਹਿਲਾ ਗਣੇਸ਼ ਉਤਸਵ ਹੋਵੇਗਾ। ਅਦਾਕਾਰਾ ਆਪਣੇ ਘਰ ‘ਚ ਗਣਪਤੀ ਦੀ ਇੱਕ ਮੂਰਤੀ ਲੈ ਕੇ ਆਈ, ਜਿਸ ਨੂੰ ਉਹ ਆਪਣੇ ਘਰ ‘ਚ ਸਥਾਪਿਤ ਕਰੇਗੀ। ਇਸ ਦੌਰਾਨ ਸ਼ਿਲਪਾ ਸ਼ੈੱਟੀ ਨੇ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਹੱਥਾਂ ‘ਚ ਫੜ੍ਹਿਆ ਹੋਇਆ ਸੀ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਪਿਛਲੇ ਕਈ ਸਾਲਾਂ ਤੋਂ ਗਣੇਸ਼ ਜੀ ਨੂੰ ਸਥਾਪਿਤ ਕਰਦੀ ਆ ਰਹੀ ਹੈ। ਮੁੰਬਈ ‘ਚ ਇਸ ਉਤਸਵ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ। ਵੱਡੇ-ਵੱਡੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਬਾਲੀਵੁੱਡ ਦੇ ਕਈ ਸੈਲੀਬ੍ਰੇਟੀਜ਼ ਆਪਣੇ ਘਰਾਂ ‘ਚ ਗਣੇਸ਼ ਜੀ ਨੂੰ ਸਥਾਪਿਤ ਕਰਦੇ ਹਨ। ਕਈ ਦਿਨਾਂ ਤੱਕ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਗਣੇਸ਼ ਜੀ ਨੂੰ ਜਲ ‘ਚ ਪ੍ਰਵਾਹ ਕੀਤਾ ਜਾਂਦਾ ਹੈ। ਗਣੇਸ਼ ਜੀ ਨੂੰ ਵਿਘਨਾਂ ਨੂੰ ਦੂਰ ਕਰਨ ਵਾਲਾ ਦੇਵਤਾ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਅਰਚਨਾ ਕਰਨ ਦੇ ਨਾਲ ਹਰ ਤਰ੍ਹਾਂ ਦੇ ਵਿਘਨ ਦੂਰ ਹੁੰਦੇ ਹਨ। ਸ਼ਿਲਪਾ ਸ਼ੈੱਟੀ ਜੋ ਕਿ ਇੰਨੀਂ ਦਿਨੀਂ ਆਪਣੇ ਪਤੀ ਰਾਜ ਕੁੰਦਰਾ ਕਾਰਨ ਕਾਫ਼ੀ ਪ੍ਰੇਸ਼ਾਨੀ ਝੱਲ ਰਹੀ ਹੈ।  

More from this section