ਦੇਸ਼

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਰਾਹਤ, ਰੇਲਵੇ ਨੇ ਚਲਾਈਆਂ 29 ਰੇਲਾਂ

ਫੈਕਟ ਨਿਊਜ਼ ਸੇਵਾ
ਜਲੰਧਰ , 19 ਮਾਰਚ : ਰੇਲਵੇ ਨੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਧਿਆਨ ’ਚ ਰੱਖਦੇ ਹੋਏ ਤਿੰਨ ਪਾਰਸਲ ਟ੍ਰੇਨਾਂ 29 ਜੋੜੀ ਮੇਲ ਐਕਸਪ੍ਰੈੱਸ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਹਨ। ਰੇਲਵੇ ਵੱਲੋ ਹੁਣ ਜੰਮੂ, ਊਧਮਪੁਰ-ਕੱਟੜਾ ਰੂਟ ਲਈ ਵੀ ਰੇਲਾਂ ਦੀ ਗਿਣਤੀ ਨੂੰ ਵਧਾ ਦਿੱਤਾ ਹੈ। ਇਸ ਨਾਲ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ, ਕਿਉਂਕਿ ਬੱਸ ਸੇਵਾ ਅਜੇ ਤਕ ਜੰਮੂ ਲਈ ਪੂਰੀ ਤਰ੍ਹਾਂ ਨਾਲ ਚੱਲ ਨਹੀਂ ਸਕੀ ਹੈ। ਇਸ ਤੋਂ ਇਲਾਵਾ ਇਹ ਰੇਲਾਂ ਜਲੰਧਰ ਸਿਟੀ, ਅੰਮ੍ਰਿਤਸਰ, ਫਿਰੋਜ਼ਪੁਰ ਕੈਂਟ, ਫਾਜ਼ਿਲਕਾ, ਜੰਮੂਤਵੀ, ਓਧਪੁਰ, ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਚੱਲਣਗੀਆਂ । ਜਲੰਧਰ ਸਿਟੀ- ਦਰਭੰਗ ਐਕਸਪ੍ਰੈੱਸ ਸਵੇਰੇ 9.50 ’ਤੇ ਚਲਾਈ ਜਾਵੇਗੀ। ਡੀਆਰਐੱਮ ਫਿਰੋਜ਼ਪੁਰ ਮੰਡਲ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਯਾਤਰੀਆਂ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਰੇਲਵੇ ਵੱਲੋ ਰੇਲਾਂ ਦੀ ਗਿਣਤੀ ਨੂੰ ਵਧਾਇਆ ਗਿਆ ਹੈ।
ਜੰਮੂ ਤੋਂ ਜਾਣ ਤੇ ਆਉਣ ਵਾਲੀਆਂ ਰੇਲਾਂ ’ਚ ਜੰਮੂਤਵੀ ਬਾਂਦਰਾ ਐਕਸਪ੍ਰੈੱਸ, ਬੇਗਮਪੁਰ ਐਕਸਪ੍ਰੈੱਸ, ਅਰਚਨਾ ਗੋਰਖਪੁਰ ਅਮਰਨਾਥ ਐਕਪ੍ਰੈੱਸ, ਹਿਮਗਿਰੀ ਐਕਸਪ੍ਰੈੱਸ, ਜੰਮੂਤਵੀ ਪੁਣੇ ਐਕਸਪ੍ਰੈੱਸ, ਮਾਲਵਾ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ, ਵੰਦੇ ਭਾਰਤ ਐਕਸਪ੍ਰੈੱਸ, ਸ਼੍ਰੀ ਵੈਸ਼ਣੂ ਦੇਵੀ ਕਟੜਾ, ਸ਼੍ਰੀ ਵੈਸ਼ਣੂ ਦੇਵੀ ਵਾਰਾਣਸੀ ਹੋਲੀ ਸਪੈਸ਼ਲ ਟ੍ਰੇਨਾਂ, ਜੰਮੂਤਵੀ ਰਿਸ਼ੀਕੇਸ਼ ਐਕਪ੍ਰੈੱਸ, ਜੰਮੂਤਵੀ ਨਾਂਦੇੜ ਹਮਸਫ਼ਰ ਸਣੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਆਉਣ ਜਾਣ ਵਾਲੀਆਂ ਸਪੈਸ਼ਲ ਟ੍ਰੇਨਾਂ ’ਚ ਸ਼੍ਰੀ ਵੈਸ਼ਨੋ ਦੇਵੀ ਕੱਟੜਾ ਨਿਊ ਦਿੱਲੀ ਐਕਪ੍ਰੈੱਸ, ਮਾਲਵਾ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ, ਹਾਪਾ ਸੁਪਰਫਾਸਟ, ਇਸ ਦੇ ਇਲਾਵਾ ਉਧਮਪੁਰ ਲਈ ਚਾਰ ਟ੍ਰੇਨਾਂ ਸ਼ਮਾਲ ਹਨ। ਜਿਨ੍ਹਾਂ ’ਚ ਇੰਦੌਰ ਸਾਪਤਾਹਿਤ ਸੁਪਰਫਾਸਟ, ਊਧਮਪੁਰ ਕੋਟਾ ਐਕਪ੍ਰੈੱਸ, ਦੁਰਗ ਸਪੈਸ਼ਲ ਰੇਲਾਂ ਸ਼ਾਮਲ ਹਨ।

More from this section