ਦੇਸ਼

ਵੈਕਸੀਨ ਲਵਾਉਂਦੇ ਹੋਏ ਫੋਟੋ ਸਾਂਝੇ ਕਰਨ ਤੇ ਮਿਲ ਸਕਦੇ ਹਨ 5000 ਰੁਪਏ

ਫ਼ੈਕ੍ਟ ਸੇਵਾ ਸਰਵਿਸ
ਮਈ ,21
ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ | ਜਿਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਤੇ ਹੁਣ ਕੇਂਦਰ ਸਰਕਾਰ ਨੇ ਟੀਕਾਕਰਣ ਮੁਹਿੰਮ ਤੇਜ਼ ਕਰਨ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ | ਜੇਕਰ ਤੁਸੀਂ ਵੀ ਵੈਕਸੀਨ ਲਗਵਾਉਣ ਵੇਲੇ ਫ਼ੋਟੋ ਕਲਿੱਕ ਕੀਤੀ ਹੈ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਤੁਸੀਂ ਘਰ ਬੈਠੇ 5,000 ਰੁਪਏ ਕਮਾ ਸਕਦੇ ਹੋ। 5000 ਹਾਜ਼ਰ ਰੁਪਏ ਕਮਾਉਣ ਲਈ ਤੁਹਾਨੂੰ ਵੈਕਸੀਨ ਲਵਾਉਂਦੇ ਸਮੇਂ ਆਪਣੀ ਫ਼ੋਟੋ ਖਿੱਚ ਕੇ ਨਾਲ ਵਧੀਆ ਕੈਪਸ਼ਨ ਨਾਲ ਸਾਂਝੀ ਕਰਨੀ ਹੈ |ਇਸ ਬਾਰੇ “My Gov India” ਦੇ ਆਫ਼ੀਸ਼ੀਅਲ ਟਵਿਟਰ ਅਕਾਊਂਟ ਉੱਤੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਟਵੀਟ ’ਚ ਕਿਹਾ ਗਿਆ ਹੈ ਕਿ ਜੇ ਤੁਸੀਂ ਵੈਕਸੀਨ ਲਗਵਾਈ ਹੈ, ਤਾਂ ਤੁਸੀਂ    ਵੀ ਲੱਖਾਂ ਲੋਕਾਂ ਨੂੰ  ਵੈਕਸੀਨ ਲਈ  ਉਤਸਾਹਿਤਕਰ ਸਕਦੇ ਹੋ |