ਪੰਜਾਬ

ਵੈਕਸੀਨ ਪੂਰੀ ਤਰਾਂ ਸੁੱਰਖਿਅਤ, ਲੋਕਾਂ ਨੂੰ ਬੇਝਿਜਕ ਵੈਕਸੀਨ ਲਗਵਾਉਣ ਦੀ ਅਪੀਲ

ਫ਼ੈਕ੍ਟ ਸਮਾਚਾਰ ਸੇਵਾ ਫਾਜ਼ਿਲਕਾ,  ਅਪ੍ਰੈਲ 29 ਫਾਜ਼ਿਲਕਾ ਜ਼ਿਲੇ ਦੇ ਡਿਪਟੀ ਕਮਿਸ਼ਨਰ  ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਕੋਵਿਡ ਵੈਕਸੀਨ ਲਗਵਾਈ। ਇਸ ਮੌਕੇ ਉਨਾਂ ਨੇ ਜ਼ਿਲਾ ਵਾਸੀਆਂ ਨੂੰ ਕੋਵਿਡ ਦੀ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪੂਰੀ ਤਰਾਂ ਸੁਰੱਖਿਅਤ ਹੈ। ਉਨਾਂ ਨੇ ਕਿਹਾ ਕਿ ਕੋਵਿਡ ਨੂੰ ਰੋਕਣ ਲਈ ਵੈਕਸੀਨ ਬਹੁਤ ਕਾਰਗਾਰ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਸਰਕਾਰ ਵੱਲੋਂ 45 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਲਈ ਮੁਫ਼ਤ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਜ਼ਿਲੇ ਵਿਚ 137 ਥਾਂਵਾਂ ਤੇ ਰੋਜਾਨਾ ਵੈਕਸੀਨ ਲੱਗਦੀ ਹੈ ਜਦ ਕਿ ਸਪੈਸ਼ਲ ਕੈਂਪ ਵੀ ਲਗਾਏ ਜਾ ਰਹੇ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਝਿਜਕ ਇਹ ਵੈਕਸੀਨ ਲਗਵਾਉਣ ਤਾਂ ਜੋ ਕੋਵਿਡ ਦੇ ਪਸਾਰ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਜ਼ਿਲੇ ਵਿਚ ਬੀਤੀ ਸ਼ਾਮ ਤੱਕ 58794 ਲੋਕਾਂ ਨੇ ਵੈਕਸ਼ੀਨ ਦੀ ਪਹਿਲੀ ਡੋਜ ਲਵਾ ਲਈ ਹੈ ਜਦ ਕਿ 6935 ਲੋਕਾਂ ਨੇ ਦੂਜੀ ਡੋਜ ਵੀ ਲਵਾ ਲਈ ਹੈ। ਉਨਾਂ ਨੇ ਕਿਹਾ ਕਿ 60 ਸਾਲ ਤੋਂ ਵੱਡੀ ਉਮਰ ਦੇ 23031 ਲੋਕਾਂ ਨੇ ਜਦ ਕਿ 45 ਤੋਂ 60 ਸਾਲ ਤੱਕ  ਦੇ 22547 ਲੋਕਾਂ ਨੇ ਪਹਿਲੀ ਡੋਜ ਲਵਾਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਤੋਂ 45 ਸਾਲਾਂ ਦੇ ਲੋਕਾਂ ਲਈ ਵੈਕਸੀਨ ਲਈ ਰਜਿਸ਼ਟੇ੍ਰਸ਼ਨ ਸ਼ੁਰੂ ਹੈ। ਲੋਕ ਆਨਲਾਈ ਪੋਰਟਲ ਤੇ ਜਾਂ ਪੰਜਾਬ ਸਰਕਾਰ ਦੀ ਕੋਵਾ ਐਪ ਤੇ ਜਾ ਕੇ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ। ਜਦ ਕਿ 45 ਸਾਲ ਤੋਂ ਵੱਡੀ ਉਮਰ ਦੇ ਲੋਕ ਬਿਨਾਂ ਰਜਿਸ਼ਟੇ੍ਰਸ਼ਨ ਦੇ ਵੀ ਸਿੱਧੇ ਵੈਕਸੀਨੇਸ਼ਨ ਸੈਂਟਰ ਤੇ ਆ ਕੇ ਵੈਕਸੀਨ ਕਰਵਾ ਸਕਦੇ ਹਨ ਪਰ ਆਉਣ ਸਮੇਂ ਆਪਣਾ ਅਧਾਰ ਕਾਰਡ ਨਾਲ ਜਰੂਰ ਲੈ ਕੇ ਆਉਣ।