ਵਿੱਦਿਆ ਬਾਲਨ ਤੇ ਮਨੋਜ ਬਾਜਪਾਈ ਨੂੰ ਸਰਵੋਤਮ ਅਦਾਕਾਰੀ ਲਈ ਐਵਾਰਡ

ਫ਼ੈਕ੍ਟ ਸਮਾਚਾਰ ਸੇਵਾ
ਮੁੰਬਈ ਅਗਸਤ 21
ਬੌਲੀਵੁੱਡ ਅਦਾਕਾਰਾ ਵਿੱਦਿਆ ਬਾਲਨ ਤੇ ਮਨੋਜ ਬਾਜਪਾਈ ਦੇ ਨਾਲ ਦੱਖਣੀ ਫਿਲਮਾਂ ਦੇ ਸੁਪਰ ਸਟਾਰ ਸੂਰਿਆ ਨੇ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬਰਨ-2021 (ਆਈਐੱਫਐੱਫਐੱਮ) ਦੇ ਸਿਖਰਲੇ ਐਵਾਰਡ ਪ੍ਰਾਪਤ ਕੀਤੇ ਹਨ। ਪਿਛਲੇ ਸਾਲ ਇਹ ਐਵਾਰਡ ਸਮਾਗਮ ਡਿਜੀਟਲ ਢੰਗ ਨਾਲ ਕਰਵਾਇਆ ਗਿਆ ਸੀ ਜਦਕਿ ਇਸ ਵਾਰ ਇਸ ਸਮਾਗਮ ਦਾ 12ਵਾਂ ਅਡੀਸ਼ਨ ਕਰੋਨਾਵਾਇਰਸ ਮਹਾਮਾਰੀ ਦੌਰਾਨ ਆਨਲਾਈਨ ਅਤੇ ਆਫਲਾਈਨ ਦੋਵਾਂ ਢੰਗਾਂ ਨਾਲ ਹੋਇਆ ਹੈ। ਸਮਾਗਮ ਦਾ ਡਿਜੀਟਲ ਅਡੀਸ਼ਨ ਲਗਪਗ ਸਾਰੇ ਆਸਟਰੇਲੀਆ ਵਿੱਚ 30 ਅਗਸਤ ਤੱਕ ਜਾਰੀ ਰਹੇਗਾ।

More from this section