ਪੰਜਾਬ

ਵਿਧਾਇਕ ਦਵਿੰਦਰ ਘੁਬਾਇਆ ਨੇ ਬਾਰਡਰ ਏਰੀਆ ਦੇ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਅਕਤੂਬਰ 01

ਫਾਜ਼ਿਲਕਾ ਹਲਕੇ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਬਾਰਡਰ ਅਧੀਨ ਪਿੰਡਾਂ ਦੇ ਦੋਰੇ ਕੀਤੇ ਜਿਸ ਵਿਚ ਉਨ੍ਹਾਂ ਪਿੰਡਾਂ ਦੇ ਲੋਕਾਂ ਅਤੇ ਪਿੰਡਾਂ ਦੀਆ ਪੰਚਾਇਤਾਂ ਨੂੰ ਮਿਲ ਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਮੌਕੇ ਤੇ ਅਧਿਕਾਰੀਆਂ ਨੂੰ ਸਮੱਸਿਆਂ ਦਾ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ।ਇਸ ਮੌਕੇ ਉਨ੍ਹਾਂ ਨਵਾ ਸ਼ਲੈਮ ਸ਼ਾਹ, ਸਲੈਮ ਸ਼ਾਹ ਵਸਤੀ, ਮੌਜਮ, ਨਵਾਂ ਮੌਜਮ, ਮੁਹਾਰ ਖੀਵਾ ਭਿਵਾਨੀ, ਮੁਹਾਰ ਸੋਨਾ, ਮੁਹਾਰ ਖੀਵਾ, ਮੁਹਾਰ ਜਮਸ਼ੇਰ ਅਤੇ ਢਾਣੀ ਪ੍ਰਤਾਪ ਆਦਿ ਪਿੰਡਾਂ ਵਿਚ ਦੌਰਾ ਕੀਤਾ।

ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਲਗਭਗ ਇਕ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਪਾਰਟੀ ਦੀ ਮਿਹਨਤ ਸਦਕਾ ਹਲਕਾ ਫਾਜ਼ਿਲਕਾ ਵਿਕਾਸ ਪੱਖੋ ਹਰ ਯੋਗ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਚ ਵਿਕਾਸ ਦੇ ਕੰਮਾਂ ਨੂੰ ਤੇਜੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਸਕੂਲਾਂ ਦੇ ਗੇਟ, ਸਟੇਡੀਅਮ, ਇੰਟਰ ਲੋਕ ਟਾਇਲ ਸੜਕ, ਪਾਇਪ ਲਾਈਨ, ਢਾਣੀਆਂ ਤੱਕ ਖੜਵੰਜੇ ਆਦਿ ਦੇ ਕੰਮ ਪੂਰੇ ਕੀਤੇ ਜਾ ਰਹੇ ਹਨ।

ਘੁਬਾਇਆ ਨੇ ਪਿੰਡਾਂ ਦੀਆ ਪੰਚਾਇਤਾਂ ਅਤੇ ਸਪੋਰਟਸ ਕਲੱਬਾਂ ਨੂੰ ਸਪੋਰਟਸ ਕਿੱਟਾਂ ਵੀ ਦਿਤੀਆਂ ਤਾਂ ਜ਼ੋ ਨੋਜਵਾਨ ਨਸ਼ਿਆਂ ਦੀ ਦਲਦਲ ਵਿਚੋਂ ਜਾਣ ਦੀ ਬਜਾਏ ਖੇਡਾਂ ਖੇਡਣ ਵਲ ਪ੍ਰੇਰਿਤ ਹੋ ਸਕਣ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਲੋੜਵੰਦ ਪਰਵਾਰਾਂ ਨੂੰ ਸੱਸਤੇ ਰਾਸ਼ਨ ਲਈ ਸਮਾਰਟ ਕਾਰਡ ਜਾਰੀ ਕੀਤੇ। ਇਸ ਮੌਕੇ ਬੀ ਡੀ ਪੀ ਓ ਫਾਜ਼ਿਲਕਾ ਨੇ ਦੱਸਿਆ ਕਿ ਜੋ ਕੰਮ ਪਿੰਡ ਦੀਆ ਪੰਚਾਇਤਾਂ ਨੇ ਲਿਖ ਕੇ ਦਿਤੇ ਹਨ ਉਹ ਜਲਦ ਹੀ ਹਲਕਾ ਵਿਧਾਇਕ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚਾਲੂ ਕੀਤੇ ਜਾਣਗੇ।

ਇਸ ਮੌਕੇ ਦੇਸ ਸਿੰਘ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਗੁਰਜੀਤ ਸਿੰਘ ਗਿੱਲ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ, ਬਲਕਾਰ ਸਿੰਘ ਸਿੱਧੂ ਸਲਾਹਕਾਰ ਮੀਡੀਆ, ਸਤਨਾਮ ਸਿੰਘ ਸਰਪੰਚ, ਬੂਟਾ ਸਿੰਘ ਸਰਪੰਚ, ਜੋਗਿੰਦਰ ਸਿੰਘ ਸਰਪੰਚ, ਸਾਹਿਬ ਸਿੰਘ ਸਰਪੰਚ, ਫੁੱਮਣ ਸਿੰਘ ਸਰਪੰਚ, ਹੰਸਾ ਸਿੰਘ ਸਰਪੰਚ, ਕਸ਼ਮੀਰ ਸਿੰਘ ਸਰਪੰਚ, ਕਸ਼ਮੀਰ ਸਿੰਘ, ਸੀਨਾ ਸਰਪੰਚ, ਹਰਬੰਸ ਸਿੰਘ ਐਕਸ ਸਰਪੰਚ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਰਾਜਦੀਪ ਗਿੱਲ, ਸੰਤੋਖ ਸਿੰਘ, ਰਾਜ ਸਿੰਘ ਨੱਥੂ ਚਿਸਤੀ, ਜੋਗਿੰਦਰ ਸਿੰਘ ਘੁਬਾਇਆ, ਸ਼ਿੰਦਾ ਕੰਬੋਜ, ਗੁਲਾਬੀ ਸਰਪੰਚ ਲਾਧੂਕਾ, ਨੀਲਾ ਮਦਾਨ, ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਐਸ ਡੀ ਓ ਬਿਜਲੀ ਬੋਰਡ, ਜੇ ਈ ਵਾਟਰ ਸਪਲਾਈ, ਏ ਪੀ ਓ ਫੁੱਟੇਲਾ, ਡੀ ਐਸ ਪੀ ਪੰਨੂ ਸਾਹਿਬ, ਬਚਨ ਸਿੰਘ ਇੰਸਪੈਕਟਰ, ਗੁਰਿੰਦਰ ਸਿੰਘ ਏ ਐਸ ਆਈ, ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਕਈ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ।