ਪੰਜਾਬ

ਵਿਦੇਸ਼ੀ ਪੜ੍ਹਾਈ ਲਈ ਪੰਜਾਬ ਸਰਕਾਰ ਵੱਲੋਂ ਕਾਊਂਸਲਿੰਗ ਦੀ ਵਿਵਸ਼ਥਾ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਜੂਨ 8
ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ਾ ਵਿੱਚ ਪੜ੍ਹਾਈ ਅਤੇ ਪਲੇਸ਼ਮੈਂਟ ਲਈ ਨੌਜਵਾਨਾਂ ਦੇ ਮਾਰਗਦਰਸ਼ਨ ਹਿੱਤ ਵਿਸ਼ੇਸ਼ ਸੈਲ ਸਥਾਪਿਤ ਕੀਤਾ ਹੈ।ਇਹ ਜਾਣਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ ਨੇ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਵਿਦੇਸ਼ਾ ਵਿਚ ਪੜ੍ਹਾਈ ਕਰਨ ਅਤੇ ਸਥਾਪਿਤ ਹੋਣ ਦੇ ਚਾਹਵਾਨ ਨੌਜਵਾਨਾ ਨੂੰ ਮਾਰਗਦਰਸ਼ਨ ਲਈ ਸਰਕਾਰ ਵੱਲੋਂ ਉਪਰਾਲੇ ਆਰੰਭੇ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਕਾਉਂਸਲਿੰਗ 18 ਜੂਨ ਨੂੰ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾਵੇਗੀ। ਇਸ ਲਈ ਚਾਹਵਾਨ ਨੌਜਵਾਨ ਆਪਣੀ ਆਨਲਾਈਨ ਰਜਿਸਟਰੇਸ਼ਨ 15 ਜੂਨ ਤੱਕ ਵਿਦੇਸ਼ੀ ਪੜਾਈ ਲਈ ਇਸ ਲਿੰਕ ਅਤੇ ਵਿਦੇਸ਼ ਵਿਚ ਨੌਕਰੀ ਲਈ ਇਸ ਲਿੰਕ ਤੇ ਜਾ ਕੇ ਰਜਿਸਟਰੇਸ਼ਨ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਜਿਲਾ ਰੁਜ਼ਗਾਰ ਅਫਸਰ ਸ੍ਰੀ ਕ੍ਰਿਸ਼ਣ ਲਾਲ ਨੇ ਦੱਸਿਆ ਕਿ ਇਸ ਯੋਜਨਾ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫਤਰ ਜ਼ੋ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਦੇ ਚੌਥੀ ਮੰਜਿਲ ਕਮਰਾ ਨੰ 502 ਵਿਖੇ ਸੰਪਰਕ ਕਰ ਸਕਦੇ ਹਨ ਜਾ ਹੈਲਪਲਾਈਨ ਨੰਬਰ 89060-22220 ਤੇ ਜਾਂ  ਈਮੇਲ  ਤੇ ਸੰਪਰਕ ਕਰ ਸਕਦੇ ਹਨ।