ਵਿਦਿਆਰਥੀ ਹਰ ਰੋਜ਼ ਸਿੱਖਣਗੇ ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੇ ਰਾਗ

ਫ਼ੈਕ੍ਟ ਸਮਾਚਾਰ ਸੇਵਾ
ਪਟਿਆਲਾ   ਮਈ 4
ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਸਮੁੱਚਾ ਵਿਸ਼ਵ ਮਨਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਦੀ ਇਕ ਵਿਸ਼ੇਸ਼ ਲੜੀ ਆਰੰਭੀ ਹੋਈ ਹੈ। ਇਸ ਲੜੀ ਅਧੀਨ ਅੱਜ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਗੁਰਮਤਿ ਸੰਗੀਤ ਵਿਭਾਗ ਵੱਲੋਂ ਇਕ ਸੱਤ ਰੋਜ਼ਾ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੇ ਹਿੱਸਾ ਲਿਆ। ਡਾ. ਕੰਵਲਜੀਤ ਸਿੰਘ ਇੰਚਾਰਜ ਗੁਰਮਤਿ ਸੰਗੀਤ ਵਿਭਾਗ ਨੇ ਦੱਸਿਆ ਕਿ ਇਸ ਸੱਤ ਰੋਜ਼ਾ ਵਰਕਸ਼ਾਪ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੁਆਰਾ ਬਾਣੀ ਲਈ ਪ੍ਰਯੋਗ ਕੀਤੇ ਗਏ ਰਾਗਾਂ ਦੀ ਸਿਖਲਾਈ। ਨਿਰਧਾਰਿਤ ਰਾਗਾਂ ਵਿਚ ਸ਼ਬਦ ਰੀਤਾਂ ਅਤੇ ਤੰਤੀ ਸਾਜ਼ਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਡਾ. ਯਸ਼ਪਾਲ ਸ਼ਰਮਾ ਡੀਨ ਫੈਕਲਟੀ ਆਫ਼ ਆਰਟਸ ਐਂਡ ਕਲਚਰ ਨੇ ਦੱਸਿਆ ਕਿ ਹਰ ਰੋਜ਼ ਇਕ ਰਾਗ ਦੀ ਸਿਖਲਾਈ ਦਿੱਤੀ ਜਾਇਆ ਕਰੇਗੀ। ਇਸ ਵਰਕਸ਼ਾਪ ਦੀ ਖ਼ੂਬੀ ਇਹ ਹੈ ਕਿ ਜਿੱਥੇ ਹਰ ਰੋਜ਼ ਗੁਰਮਤਿ ਸੰਗੀਤ ਦੇ ਵਿਦਵਾਨ ਸ਼ਿਰਕਤ ਕਰ ਰਹੇ ਹਨ ਉੱਥੇ ਹਰ ਰੋਜ਼ ਇਕ ਵਿਦਿਆਰਥੀ ਦੀ ਪੇਸ਼ਕਾਰੀ ਵੀ ਕਰਵਾਈ ਜਾ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਆਤਮ ਵਿਸ਼ਵਾਸ ਵਿਚ ਵਾਧਾ ਹੋਵੇਗਾ ਅਤੇ ਯੂਨੀਵਰਸਿਟੀ ਦੇ ਪਲੇਟਫ਼ਾਰਮ ਤੋਂ ਉਨ੍ਹਾਂ ਸਬੰਧੀ ਸੰਗਤਾਂ ਵੀ ਜਾਣੂ ਹੋਣਗੀਆਂ। ਡਾ. ਦਲਜੀਤ ਸਿੰਘ ਮੁਖੀ ਗੁਰੂ ਤੇਗ਼ ਬਹਾਦਰ ਚੇਅਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਸ਼ਵ ਦੀ ਕਿਸੇ ਵੀ ਹੋਰ ਸੰਸਥਾ ਦੇ ਮੁਕਾਬਲੇ ਇਸ ਲੜੀ ਅਧੀਨ ਸਭ ਤੋਂ ਵੱਧ ਸਮਾਗਮ ਕੀਤੇ ਗਏ ਹਨ ਅਤੇ ਗਿਣਤੀ ਅਤੇ ਗੁਣਵੱਤਾ ਵਿੱਚ ਗੁਰਮਤਿ ਸੰਗੀਤ ਵਿਭਾਗ ਦਾ ਯੋਗਦਾਨ ਸਭ ਤੋਂ ਜ਼ਿਆਦਾ ਰਿਹਾ ਹੈ। ਡਾ. ਪਰਮਵੀਰ ਸਿੰਘ ਮੁਖੀ ਸਿੱਖ ਐਨਸਾਈਕਲੋਪੀਡੀਆ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ ਅਤੇ ਯੋਗਦਾਨ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਗੁਰਮਤਿ ਸੰਗੀਤ ਵਿਭਾਗ ਵੱਲੋਂ ਜੋ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ ਉਹ ਉਸ ਹੈ। ਹੁਣ ਤੱਕ ਇਕ ਦਿਨਾਂ ਸਮਾਗਮ ਅਤੇ ਸੈਮੀਨਾਰ ਹੁੰਦੇ ਆਏ ਹਨ ਪਰ ਇਕ ਹਫ਼ਤਾ ਨਿਰੰਤਰ ਚੱਲਣ ਵਾਲੀ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਵਧੇਰੇ ਲਾਹੇਵੰਦ ਹੋਵੇਗੀ। ਹੋਰਨਾ ਤੋਂ ਇਲਾਵਾ ਇਸ ਵਰਕਸ਼ਾਪ ਵਿਚ ਡਾ. ਭੁਪਿੰਦਰ ਸਿੰਘ, ਪ੍ਰੋ. ਸਵਰਲੀਨ, ਡਾ. ਏ ਪੀ ਸਿੰਘ ਰਿਦਮ, ਪ੍ਰੋ. ਨਰਿੰਦਰਜੀਤ ਕੌਰ, ਡਾ. ਜਸਬੀਰ ਕੌਰ, ਅਮਰਿੰਦਰ ਸਿੰਘ ਕਸਿਆਨਾ, ਨਰਿੰਦਰ ਸਿੰਘ, ਪ੍ਰੋ. ਅਮਰਜੀਤ ਸਿੰਘ ਲੁਧਿਆਣਾ, ਵਿਜੈ ਕੁਮਾਰ ਸ਼ੈਰੀ, ਅਰਵਿੰਦਰ ਸਿੰਘ, ਇਕਬਾਲ ਕੌਰ, ਕਮਲਜੀਤ ਕੌਰ ਜੰਡੂ,  ਸਤਿਬੀਰ ਸਿੰਘ ਚੰਡੋਕ ਨੇ ਹਾਜ਼ਰੀ ਲਵਾਈ। ਪਹਿਲੇ ਦਿਨ ਦੇ ਸਮਾਗਮਾਂ ਦੇ ਮੌਕੇ ‘ਤੇ ਡਾ. ਕੰਵਲਜੀਤ ਸਿੰਘ ਇੰਚਾਰਜ ਗੁਰਮਤਿ ਸੰਗੀਤ ਵਿਭਾਗ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਵਰਕਸ਼ਾਪ ਦੇ ਸਮਾਪਨ ‘ਤੇ 10 ਮਈ ਨੂੰ ਗੁਰਮਤਿ ਸੰਗੀਤ ਦੇ ਵਿਸ਼ਵ ਪ੍ਰਸਿੱਧ ਸੰਗੀਤਕਾਰ ਹਿੱਸਾ ਲੈ ਰਹੇ ਹਨ।

More from this section